Chhath Geet: ਯੂਟਿਊਬ ‘ਤੇ ਅਮਰਪਾਲੀ ਦੁਬੇ ਦੇ ਇਸ ਗੀਤ ਦੀ ਧੂਮ, ਮਿਲੇ ਇਕ ਕਰੋੜ ਤੋਂ ਜਿਆਦਾ ਵਿਊਜ਼
ਏਬੀਪੀ ਸਾਂਝਾ | 20 Nov 2020 09:51 AM (IST)
ਅਮਰਪਾਲੀ ਦੁਬੇ ‘ਤੇ ਫਿਲਮਾਏ ਇਸ ਛਠ ਗੀਤ ਦਾ ਨਾਂਅ ਘਰੇ ਘਰੇ ਹੁਹੰਦਾ ਛਠੀ ਮਾਈ ਦੇ ਵਰਤਿਆ ਹੈ। ਇਸ ਗੀਤ ਨੂੰ ਭੋਜਪੁਰੀ ਦੀ ਪੌਪੂਲਰ ਸਿੰਗਰ ਕਲਪਨਾ ਪਤੋਵਾਰੀ ਨੇ ਗਾਇਆ ਹੈ।
ਬਿਹਾਰ, ਝਾਰਖੰਡ ਤੇ ਪੂਰਬੀ ਉੱਤਰ ਪ੍ਰਦੇਸ਼ ਚ ਛਠ ਦਾ ਤਿਉਹਾਰ ਬਹੁਤ ਹੀ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਕ ਦਿਨ ਪਹਿਲਾਂ ਸ਼ਾਮ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਗਿਆ। ਅੱਜ ਸਵੇਰੇ ਉੱਗਦੇ ਸੂਰਜ ਨੂੰ ਅਰਘ ਦੇਣ ਦੇ ਨਾਲ ਛਠ ਪੂਜਾ ਸੰਪੰਨ ਹੋ ਗਈ। ਤਿਉਹਾਰ ਦੇ ਦੂਜੇ ਦਿਨ ਵਰਤ ਰੱਖਣ ਵਾਲਿਆਂ ਮਹਿਲਾਵਾਂ ਦਿਨ ਭਰ ਬਿਨਾਂ ਪਾਣੀ ਗ੍ਰਹਿਣ ਕੀਤੇ ਬਿਨਾਂ ਵਰਤ ਰੱਖਦੀਆਂ ਹਨ। ਇਸ ਤੋਂ ਬਾਅਦ ਸੂਰਜ ਨਿੱਕਲਣ ‘ਤੇ ਪੂਜਾ ਕਰਦੀਆਂ ਹਨ। ਛਠ ਪੂਜਾ ਦੇ ਇਸ ਮੌਕੇ ‘ਤੇ ਭੋਜਪੁਰੀ ਅਦਾਕਾਰਾ ਅਮਰਪਾਲੀ ਦੁਬੇ ‘ਤੇ ਫਿਲਮਾਇਆ ਗਿਆ ਇਕ ਛਠ ਗੀਤ ਕਾਫੀ ਸੁਣਿਆ ਜਾ ਰਿਹਾ ਹੈ। ਅਮਰਪਾਲੀ ਦੁਬੇ ‘ਤੇ ਫਿਲਮਾਏ ਇਸ ਛਠ ਗੀਤ ਦਾ ਨਾਂਅ ਘਰੇ ਘਰੇ ਹੁਹੰਦਾ ਛਠੀ ਮਾਈ ਦੇ ਵਰਤਿਆ ਹੈ। ਇਸ ਗੀਤ ਨੂੰ ਭੋਜਪੁਰੀ ਦੀ ਪੌਪੂਲਰ ਸਿੰਗਰ ਕਲਪਨਾ ਪਤੋਵਾਰੀ ਨੇ ਗਾਇਆ ਹੈ। ਇਸ ਗਾਣੇ ‘ਚ ਅਮਰਪਾਲੀ ਦੁਬੇ ਦੇ ਨਾਲ ਭੋਜਪੁਰੀ ਜਾਨੇਮਾਨੇ ਐਕਟਰ ਅਤੇ ਸਕ੍ਰਿਪਟ ਰਾਇਟਰ ਮਨੋਜ ਟਾਇਗਰ ਵੀ ਹਨ। ਇਸ ਗਾਣੇ ਨੂੰ ਕਾਫੀ ਖੂਬਸੂਰਤੀ ਨਾਲ ਫਿਲਮਾਇਆ ਗਿਆ ਹੈ। ਗਾਣੇ ‘ਚ ਛਠ ਪੂਜਾ ਦੀ ਵਿਧੀ ਤੇ ਪਕਵਾਨਾਂ ਦੇ ਬਾਰੇ ਵੀ ਦਿਖਾਇਆ ਗਿਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਵਾਧਾ, ਜਾਣੋ ਤਾਜਾ ਰੇਟ ਇਕ ਕਰੋੜ ਤੋਂ ਜਿਆਦਾ ਵਿਊਜ ‘ਘਰੇ ਘਰੇ ਹੋਤਾ ਛਠੀ ਮਾਈ ਦੇ ਵਰਤਿਆ’ ਛਠ ਗੀਤ ਦੀ ਤਰ੍ਹਾਂ ਹੀ ਅਮਰਪਾਲੀ ਦੁਬੇ ਟ੍ਰਾਡੀਸ਼ਨਲ ਲੁਕ ‘ਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਪਿਆਰੇ ਲਾਲ ਆਜਾਦ ਤੇ ਆਜਾਦ ਸਿੰਘ ਨੇ ਲਿਖਿਆ ਹੈ। ਇਸ ਦਾ ਮਿਊਜਿਕ ਓਮ ਝਾਅ ਨੇ ਦਿੱਤਾ ਹੈ। ਸਾਲ 2018 ‘ਚ ਲੌਂਚ ਹੋਏ ਇਸ ਭੋਜਪੁਰੀ ਛਠ ਗੀਤ ਨੂੰ ਇਕ ਕਰੋੜ ਤੋਂ ਜਿਆਦਾ ਯਾਨੀ 14,300,728 ਵਿਊਜ਼ ਮਿਲ ਚੁੱਕੇ ਹਨ। ਇਹ ਗਾਣਾ ਭੋਜਪੁਰੀ ਫਿਲਮ ਲਾਗਲ ਰਿਹਾ ਬਤਾਸ਼ਾ ਦਾ ਹੈ। ਫਿਲਮ ਇਸ ਗਾਣੇ ਦੇ ਤਰ੍ਹਾਂ ਹੀ ਸੁਪਰਹਿੱਟ ਹੋਈ ਸੀ। ਪੰਜਾਬ ‘ਚ ਯੂਰੀਆ ਸੰਕਟ, ਕਿਸਾਨਾਂ ਦਾ ਹਰਿਆਣਾ ਵੱਲ ਰੁਖ਼ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ