ਹਲਕੇ ਕੁੱਤੇ ਨੇ ਲਈ 13 ਸਾਲਾਂ ਦੇ ਮੁੰਡੇ ਦੀ ਜਾਨ
ਏਬੀਪੀ ਸਾਂਝਾ | 29 Dec 2018 11:58 AM (IST)
ਚੰਡੀਗੜ੍ਹ: ਸਬ ਡਵੀਜਨ ਗੜ੍ਹਸ਼ੰਕਰ ਦੇ ਪਿੰਡ ਵਾਹਿਦਪੁਰ ਵਿੱਚ ਆਵਾਰਾ ਕੁੱਤੇ ਦੇ ਕੱਟਣ ਬਾਅਦ 13 ਸਾਲਾਂ ਦੇ ਲੜਕੇ ਤਜਿੰਦਰ ਕੁਮਾਰ ਦੀ ਮੌਤ ਹੋ ਗਈ। ਕੁੱਤੇ ਨੇ 2 ਮਹੀਨੇ ਪਹਿਲਾ ਤਜਿੰਦਰ ਨੂੰ ਕੱਟਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਕੁੱਤਾ ਹਲਕਿਆ ਹੋਇਆ ਸੀ। ਮ੍ਰਿਤਕ ਤਜਿੰਦਰ ਕੁਮਾਰ 8ਵੀਂ ਕਲਾਸ ਵਿੱਚ ਪੜ੍ਹਦਾ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤਜਿੰਦਰ ਨੂੰ ਤਕਰੀਬਨ 2 ਮਹੀਨੇ ਪਹਿਲਾ ਪਿੰਡ ਦੇ ਹੀ ਕਿਸੇ ਅਵਾਰਾ ਕੁੱਤੇ ਨੇ ਵੱਢ ਲਿਆ ਸੀ। ਇਸ ਦਾ ਪਤਾ ਕਾਫ਼ੀ ਦੇਰ ਬਾਅਦ ਲੱਗਾ ਕਿ ਜਿਸ ਕੁੱਤੇ ਨੇ ਉਨ੍ਹਾਂ ਦੇ ਤਜਿੰਦਰ ਨੂੰ ਕੱਟਿਆ ਸੀ, ਦਰਅਸਲ ਉਹ ਹਲਕਿਆ ਹੋਇਆ ਸੀ। ਪਤਾ ਲੱਗਣ ਬਾਅਦ ਪਰਿਵਾਰ ਤਜਿੰਦਰ ਨੂੰ ਪੀਜੀਆਈ ਚੰਡੀਗੜ੍ਹ ਲੈ ਗਏ। ਜਿੱਥੇ ਉਨ੍ਹਾਂ ਦੇ ਲੜਕੇ ਦੀ ਉਪਚਾਰ ਦੁਰਾਨ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਾਸੀਆਂ ਨੇ ਤਜਿੰਦਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬੱਚ ਨਹੀਂ ਸਕਿਆ।