ਬੀਜਿੰਗ: ਡੋਕਲਾਮ 'ਤੇ ਹੋਏ ਟਕਰਾਅ ਦਾ ਭਾਰਤ ਤੇ ਚੀਨ ਦੇ ਰਿਸ਼ਤਿਆਂ 'ਤੇ ਡੂੰਘਾ ਅਸਰ ਰਿਹਾ, ਜਦਕਿ ਕੂਟਨੀਤੀ ਰਾਹੀਂ ਇਸ ਦਾ ਹੱਲ ਵੀ ਕੀਤਾ ਗਿਆ ਸੀ। ਇਸ ਦੀ ਚਰਚਾ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ ਦੌਰੇ ਦੌਰਾਨ ਸੁਸ਼ਮਾ ਸਵਰਾਜ ਨਾਲ ਕੀਤੀ।


ਵਾਂਗ ਨੇ ਕਿਹਾ ਸੀ ਕਿ ਭਾਰਤੀ ਸੀਮਾ ਤੇ ਤਾਇਨਾਤ ਫੌਜੀ ਜੂਨ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਚੀਨ ਦੇ ਇਲਾਕੇ ਵਿੱਚ ਆਏ ਤਾਂ ਨਾਕਾਰਤਮਕ ਰਿਸ਼ਤਿਆਂ 'ਤੇ ਇਸ ਦਾ ਬੁਰਾ ਅਸਰ ਪਿਆ। ਚੀਨ ਦੇ ਵਿਦੇਸ਼ ਮੰਤਰੀ ਰੂਸ-ਭਾਰਤ-ਚੀਨ ਦੀ ਬੈਠਕ ਦੇ ਸਿਲਸਿਲੇ ਵਿੱਚ ਦਿੱਲੀ ਗਏ ਸੀ।

ਵਾਂਗ ਨੇ ਕਿਹਾ ਕਿ ਟਕਰਾ ਦਾ ਡੂੰਗਾ ਅਸਰ ਕੂਟਨੀਤਿਕ ਰਿਸ਼ਤਿਆਂ 'ਤੇ ਦਬਾਅ ਬਣ ਗਿਆ ਸੀ। ਵਾਂਗ ਨੇ ਕਿਹਾ ਕਿ ਚੀਨ ਤੇ ਭਾਰਤ ਦੇ ਰਿਸ਼ਤੇ ਬਹੁਤ ਨਾਜ਼ੁਕ ਦੌਰ ਵਿਚ ਗੁਜ਼ਰ ਰਹੇ ਹਨ ਤੇ ਦੋਨੋ ਦੇਸ਼ਾਂ ਦਾ ਆਪਸੀ ਭਰੋਸਾ ਬਣਾਉਣਾ ਜ਼ਰੂਰੀ ਹੈ।