ਅਹਿਮਦਾਬਾਦ-ਗੁਜਰਾਤ 'ਚ ਭਾਜਪਾ ਵਿਰੋਧ ਦੇ ਤਿੰਨ ਚਿਹਰਿਆਂ 'ਚੋਂ ਦੋ ਅਲਪੇਸ਼ ਠਾਕੁਰ ਅਤੇ ਜਿਗਨੇਸ਼ ਮੇਵਾਣੀ ਨੇ ਵਡਗਾਮ 'ਚ ਸਾਂਝੀ ਰੈਲੀ ਕੀਤੀ।


ਸਾਂਝੀ ਰੈਲੀ 'ਚ ਦੋਵਾਂ ਨੇ ਭਾਜਪਾ 'ਤੇ ਜੰਮ ਕੇ ਭੜਾਸ ਕੱਢੀ। ਇਸ ਦੌਰਾਨ ਅਲਪੇਸ਼ ਨੇ ਸਿੱਧਾ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਾਇਆ।

ਅਲਪੇਸ਼ ਨੇ ਆਪਣੇ ਭਾਸ਼ਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਕਤ ਅਤੇ ਖੁੰਬਾਂ ਦੇ ਵਿਚਕਾਰ ਕੁਨੈਕਸ਼ਨ ਦੱਸਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਇਕ ਮਹੀਨੇ 'ਚ ਕਰੋੜਾਂ ਰੁਪਏ ਦੀਆਂ ਖੁੰਬਾਂ ਖਾ ਜਾਂਦੇ ਹਨ।