Chinese Balloon: ਚੀਨ ਨੇ ਭਾਰਤ ਤੇ ਜਾਪਾਨ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਜਾਸੂਸੀ ਗੁਬਾਰਿਆਂ ਦਾ ਬੇੜਾ ਛੱਡਿਆ ਹੈ। ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਹ ਰਿਪੋਰਟ ਅਮਰੀਕੀ ਫੌਜ ਵੱਲੋਂ ਸੰਵੇਦਨਸ਼ੀਲ ਅਮਰੀਕੀ ਥਾਵਾਂ ਦੀ ਜਾਸੂਸੀ ਕਰਨ ਵਾਲੇ ਚੀਨੀ ਨਿਗਰਾਨੀ ਗੁਬਾਰੇ ਨੂੰ ਨਸ਼ਟ ਕਰਨ ਤੋਂ ਕੁਝ ਦਿਨ ਬਾਅਦ ਆਈ ਹੈ। 


ਅਮਰੀਕੀ ਅਧਿਕਾਰੀਆਂ ਨੇ ਚੀਨੀ ਗੁਬਾਰੇ ਦੀ ਜਾਣਕਾਰੀ ਭਾਰਤ ਸਮੇਤ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਦਿੱਤੀ ਹੈ। ਦੱਖਣੀ ਕੈਰੋਲੀਨਾ ਦੇ ਤੱਟ 'ਤੇ ਐਟਲਾਂਟਿਕ ਮਹਾਸਾਗਰ ਦੇ ਉੱਪਰ ਸ਼ਨਿਚਰਵਾਰ ਨੂੰ ਲੜਾਕੂ ਜਹਾਜ਼ ਨੇ ਗੁਬਾਰੇ ਨੂੰ ਨਸ਼ਟ ਕਰ ਦਿੱਤਾ। ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਇੱਥੇ ਕਰੀਬ 40 ਦੂਤਾਵਾਸਾਂ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।


ਦੱਸ ਦਈਏ ਕਿ ਇਨ੍ਹੀਂ ਦਿਨੀਂ ਚੀਨ ਦਾ ਜਾਸੂਸੀ ਗੁਬਾਰਾ ਕਾਫੀ ਚਰਚਾ 'ਚ ਹੈ। ਅਮਰੀਕਾ ਨੇ ਹਾਲ ਹੀ 'ਚ ਇੱਕ ਚੀਨੀ ਜਾਸੂਸੀ ਗੁਬਾਰੇ ਨੂੰ ਡੇਗ ਦਿੱਤਾ ਸੀ, ਜਿਸ ਤੋਂ ਬਾਅਦ ਅਜਗਰ ਕਾਫੀ ਭੜਕ ਗਿਆ ਸੀ। ਇੰਨਾ ਹੀ ਨਹੀਂ ਚੀਨ ਦੇ ਜਾਸੂਸੀ ਗੁਬਾਰੇ ਦੀ ਖਬਰ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। 


ਇਹ ਵੀ ਅਹਿਮ ਹੈ ਕਿ ਭਾਰਤ ਲਈ ਵੀ ਕੋਈ ਘੱਟ ਚਿੰਤਾ ਨਹੀਂ ਕਿਉਂਕਿ ਅਮਰੀਕਾ ਵੱਲੋਂ ਚੀਨ ਦੇ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਬਾਅਦ ਹੀ ਵੱਡਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਹੋਇਆ ਸੀ ਕਿ ਜਨਵਰੀ 2022 ਵਿੱਚ, ਚੀਨ ਨੇ ਭਾਰਤ ਦੇ ਅੰਡੇਮਾਨ ਤੇ ਨਿਕੋਬਾਰ ਟਾਪੂ ਉੱਤੇ ਇੱਕ ਵੱਡਾ ਜਾਸੂਸੀ ਗੁਬਾਰਾ ਉਡਾਇਆ ਸੀ। ਦੱਸਿਆ ਗਿਆ ਕਿ ਉਸ ਸਮੇਂ ਭਾਰਤ ਦੀਆਂ ਤਿੰਨੋਂ ਫੌਜਾਂ ਅੰਡੇਮਾਨ ਤੇ ਨਿਕੋਬਾਰ ਵਿੱਚ ਜੰਗੀ ਅਭਿਆਸ ਕਰ ਰਹੀਆਂ ਸਨ।


ਇਹ ਵੀ ਪੜ੍ਹੋ:Explained: ਤੁਰਕੀ ‘ਚ ਜ਼ਮੀਨ ਉੱਪਰ ਤਬਾਹੀ ਤੇ ਧਰਤੀ ਅੰਦਰ ਤੂਫਾਨ! ਅਫਰੀਕੀ ਤੇ ਅਰਬੀ ਪਲੇਟਾਂ ਦੇ ਦੋ ਹਿੱਸਿਆਂ 'ਚ ਕਿਵੇਂ ਹਜ਼ਾਰਾਂ ਜਾਨਾਂ ਕੁਚਲ ਗਈਆਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।