ਬੀਜਿੰਗ: ਪੂਰਬੀ ਲੱਦਾਖ ਦੀ ਗਲਵਨ ਘਾਟੀ 'ਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਚੀਨੀ ਐਪਸ 'ਤੇ ਰੋਕ ਲਾ ਦਿੱਤੀ ਹੈ। ਭਾਰਤ ਦੇ ਅਜਿਹਾ ਕਰਨ 'ਤੇ ਹੁਣ ਚੀਨ ਨੇ ਭਾਰਤੀ ਵੈੱਬਸਾਈਟਸ ਤੇ ਅਖ਼ਬਾਰਾਂ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ ਚੀਨ ਹੁਣ ਅਮਰੀਕਾ ਖਿਲਾਫ ਵੀ ਐਕਸ਼ਨ ਦੀ ਤਿਆਰੀ ਕਰ ਰਿਹਾ ਹੈ।
ਸੂਤਰਾਂ ਮੁਤਾਬਕ ਚੀਨ ਹੁਣ ਅਮਰੀਕੀ ਮੀਡੀਆ 'ਤੇ ਵੀ ਰੋਕ ਲਾਉਣ ਜਾ ਰਿਹਾ ਹੈ। ਗਲੋਬਲ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਕ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਦੇਸ਼ ਵਿੱਚ ਅਮਰੀਕੀ ਮੀਡੀਆ ਸ਼ਾਖਾਵਾਂ' ਤੇ ਰੋਕ ਲਾਉਣ ਲਈ ਤਿਆਰ ਹੈ। ਯਾਦ ਰਹੇ ਅਮਰੀਕਾ ਵੀ ਚੀਨੀ ਕੰਪਨੀਆਂ 'ਤੇ ਰੋਕ ਲਾ ਰਿਹਾ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ