ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਆਮ ਆਦਮੀ ਤੇ ਇਕ ਹੋਰ ਮਹਿੰਗਾਈ ਦੀ ਮਾਰ ਪਈ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਜੂਨ ਮਹੀਨੇ ਦਿੱਲੀ 'ਚ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ 11 ਰੁਪਏ 50 ਪੈਸੇ ਮਹਿੰਗਾ ਹੋ ਗਿਆ ਸੀ। ਮਈ ਮਹੀਨੇ ਗਾਹਕਾਂ ਨੂੰ ਰਾਹਤ ਮਿਲੀ ਸੀ ਉਸ ਵੇਲੇ ਸਿਲੰਡਰ ਕਾਫੀ ਸਸਤਾ ਹੋਇਆ ਸੀ।
ਤਾਜ਼ਾ ਇਜ਼ਾਫੇ ਦੌਰਾਨ ਦਿੱਲੀ 'ਚ 14.2 ਕਿਲੋਗ੍ਰਾਮ ਵਾਲਾ ਗੈਰ ਸਬਸਿਡੀ ਸਿਲੰਡਰ ਇਕ ਰੁਪਇਆ ਮਹਿੰਗਾ ਹੋ ਗਿਆ ਹੈ। ਉੱਥੇ ਹੀ ਕੋਲਕਾਤਾ 'ਚ ਚਾਰ ਰੁਪਏ, ਮੁੰਬਈ 'ਚ ਸਾਡੇ ਤਿੰਨ ਰੁਪਏ ਤੇ ਚੇਨੱਈ 'ਚ ਚਾਰ ਰੁਪਏ ਦੇ ਹਿਸਾਬ ਨਾਲ ਕੀਮਤਾਂ ਵਧ ਗਈਆਂ ਹਨ।
ਵਾਧੇ ਤੋਂ ਬਾਅਦ ਦਿੱਲੀ 'ਚ ਸਿਲੰਡਰ ਦੀ ਕੀਮਤ 594 ਰੁਪਏ ਹੋ ਗਈ ਹੈ। ਕੋਲਕਾਤਾ 'ਚ 620 ਰੁਪਏ 50 ਪੈਸੇ, ਮੁੰਬਈ 'ਚ 594 ਰੁਪਏ ਹੋ ਗਈ ਹੈ। ਹਾਲਾਂਕਿ 19 ਕਿੱਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦਿੱਲੀ 'ਚ 19 ਕਿੱਲੋਗ੍ਰਾਮ ਵਾਲਾ ਸਿਲੰਡਰ ਚਾਰ ਰੁਪਏ ਸਸਤਾ ਹੋ ਗਿਆ ਹੈ। ਇਸ ਦੀ ਕੀਮਤ ਘੱਟ ਹੋਕੇ 1135.50 ਰੁਪਏ ਰਹਿ ਗਈ ਹੈ।
ਇਹ ਵੀ ਪੜ੍ਹੋ:
- ਅਮਰੀਕਾ 'ਚ ਕੋਰੋਨਾ ਦਾ ਭਿਆਨਕ ਦੌਰ ਬਾਕੀ ! ਟਰੰਪ ਚੀਨ 'ਤੇ ਅੱਗ ਬਬੂਲਾ
- ਲਾੜੇ ਦੀ ਕੋਰੋਨਾ ਨਾਲ ਮੌਤ, 100 ਦੇ ਕਰੀਬ ਬਰਾਤੀ ਕੋਰੋਨਾ ਪੌਜ਼ੇਟਿਵ
- ਟੀਵੀ ਹਸਤੀਆਂ ਨੇ ਕੋਰੋਨਾ ਕਾਲ 'ਚ ਗੁਰਦੁਆਰੇ ਕਰਵਾਇਆ ਸਾਦਾ ਵਿਆਹ
- ਕੋਰੋਨਾ ਵਾਇਰਸ: 24 ਘੰਟਿਆਂ 'ਚ 01,73,000 ਨਵੇਂ ਕੇਸ, ਪੰਜ ਹਜ਼ਾਰ ਮੌਤਾਂ
- ਸਰਹੱਦੀ ਤਣਾਅ ਦੌਰਾਨ ਚੀਨ ਦੀ ਨਵੀਂ ਹਰਕਤ, ਭਾਰਤੀ ਫੌਜ ਨੇ ਵੀ ਖਿੱਚੀ ਤਿਆਰੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ