ਚੰਡੀਗੜ੍ਹ: ਟਿੱਕਟੌਕ ਬੈਨ ਹੋਣ ਮਗਰੋਂ ਯੂਜ਼ਰਸ ਨੇ ਇਸ ਦਾ ਨਵਾਂ ਵਿਕਲਪ ਲੱਭ ਲਿਆ ਹੈ। ਗੂਗਲ ਪਲੇਅ ਸਟੋਰ 'ਤੇ ਭਾਰਤੀ ਐਪ ਚਿੰਗਾਰੀ ਨੇ ਕਾਫੀ ਧਮਾਲ ਮਚਾਈ ਹੋਈ ਹੈ। ਕੱਲ੍ਹ ਇਹ ਐਪ ਇਕ ਘੰਟੇ 'ਚ ਕਰੀਬ ਇਕ ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਦੇਖਦੇ ਹੀ ਦੇਖਦੇ ਇਹ ਐਪ 30 ਲੱਖ ਤੋਂ ਜ਼ਿਆਦਾ ਡਾਊਨਲੌਡ ਕੀਤਾ ਗਿਆ।


ਕਿਵੇਂ ਕੰਮ ਕਰਦਾ ਹੈ ਚਿੰਗਾਰੀ ਐਪ:


ਚਿੰਗਾਰੀ ਐਪ 'ਚ ਯੂਜ਼ਰਸ ਵੀਡੀਓ ਅਪਲੋਡ ਅਤੇ ਡਾਊਨਲੋਡ ਕਰ ਸਕਦੇ ਹਨ। ਆਪਣੇ ਦੋਸਤਾਂ ਨਾਲ ਗੱਲਬਾਤ ਵੀ ਕਰ ਸਕਦੇ ਹਨ। ਵਟਸਐਪ ਸਟੇਟਸ, ਵੀਡੀਓ, ਆਡੀਓ ਕਲਿੱਪਸ, GIF ਸਟਿੱਕਰਸ ਅਤੇ ਫੋਟੋਜ਼ ਨਾਲ ਕ੍ਰੀਏਟੀਵਿਟੀ ਕਰ ਸਕਦੇ ਹਨ।


9 ਭਾਸ਼ਾਵਾਂ 'ਚ ਉਪਲਬਧ:


ਚਿੰਗਾਰੀ ਐਪ ਬੈਂਗਲੁਰੂ ਦੇ ਪ੍ਰੋਗਰਾਮਰਸ ਬਿਸਵਾਤਮਾ ਨਾਇਕ ਅਤੇ ਸਿਧਾਰਥ ਗੌਤਮ ਨੇ ਬਣਾਇਆ ਹੈ। ਇਹ ਐਪ ਅੰਗ੍ਰੇਜ਼ੀ ਤੋਂ ਇਲਾਵਾ 9 ਹੋਰ ਭਾਸ਼ਾਵਾਂ 'ਚ ਯੂਜ਼ਰਸ ਨੂੰ ਮਿਲੇਗਾ। ਇਸ 'ਚ ਹਿੰਦੀ, ਬੰਗਲਾ, ਗੁਜਰਾਤੀ, ਮਰਾਟੀ, ਕੰਨੜ, ਪੰਜਾਬੀ, ਮਲਿਆਲਮ, ਤਮਿਲ ਅਤੇ ਤੇਲਗੂ ਭਾਸ਼ਾ ਸ਼ਾਮਲ ਹੈ।


ਗੂਗਲ ਪਲੇਅ 'ਤੇ ਧਮਾਲ:


ਟਿਕ ਟੌਕ ਦੇ ਬੈਨ ਹੁੰਦਿਆਂ ਹੀ ਚਿੰਗਾਰੀ ਐਪ ਨੇ ਗੂਗਲ ਪਲੇਅ ਸਟੋਰ 'ਤੇ ਟੌਪ ਟ੍ਰੈਂਡਿੰਗ ਐਪ 'ਚ ਥਾਂ ਬਣਾ ਲਈ ਹੈ। ਐਪ ਬਣਾਉਣ ਵਾਲੇ ਸਿਧਾਰਥ ਗੌਤਮ ਦਾ ਕਹਿਣਾ ਹੈ ਕਿ ਚਿੰਗਾਰੀ ਐਪ ਟਿਕਟੌਕ ਤੋਂ ਬਿਹਤਰ ਆਪਸ਼ਨ ਹੈ। ਚਿੰਗਾਰੀ ਐਪ 'ਤੇ ਉਮੀਦ ਤੋਂ ਜ਼ਿਆਦਾ ਟ੍ਰੈਫਿਕ ਮਿਲ ਰਿਹਾ ਹੈ।


ਚਿੰਗਾਰੀ 'ਚ ਵਧੀ ਨਿਵੇਸ਼ਕਾਂ ਦੀ ਦਿਲਚਸਪੀ:


ਚਿੰਗਾਰੀ ਐਪ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਨੂੰ ਦੇਖਦੇ ਕਈ ਇਵੈਸਟਰ ਇਸ ਐਪ 'ਚ ਨਿਵੇਸ਼ ਕਰਨ 'ਚ ਦਿਲਚਸਪੀ ਦਿਖਾ ਰਹੇ ਹਨ। ਐਪ ਡਵੈਲਪਰਸ ਦਾ ਕਹਿਣਾ ਹੈ ਕਿ ਚੰਗੇ ਇਨਵੈਸਟਰ ਮਿਲਣ ਮਗਰੋਂ ਐਪ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।


ਇਹ ਵੀ ਪੜ੍ਹੋ: