ਲੱਦਾਖ: ਭਾਰਤ ਨਾਲ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਗੱਲ ਕਰਨ ਵਾਲਾ ਚੀਨ ਹਾਲੇ ਵੀ ਚਾਲਬਾਜ਼ੀ ’ਚ ਲੱਗਾ ਹੋਇਆ ਹੈ। ਸੀਮਾ ਉੱਤੇ ਦੋਵੇਂ ਦੇਸ਼ਾਂ ਵਿਚਾਲੇ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਉੱਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਫ਼ੌਜੀਆਂ ਨੂੰ ਮਜ਼ਬੂਤ ਬਣਨ ਤੇ ਜੰਗ ਦੇ ਹਾਲਾਤ ਲਈ ਆਪਣਾ ਸਮਰੱਥਾਵਾਂ ਵਧਾਉਣ ਦੇ ਹੁਕਮ ਦੇ ਦਿੱਤੇ ਹਨ।

ਪੂਰਬੀ ਲੱਦਾਖ ’ਚ ਸਰਹੱਦ ਉੱਤੇ ਭਾਰਤ ਤੇ ਚੀਨ ਵਿਚਾਲੇ ਵਧਦੇ ਤਣਾਅ ਦੇ ਨਾਲ-ਨਾਲ ਚੀਨ ਦੀ ਸੱਤਾਧਾਰਾ ਕਮਿਊਨਿਸਟ ਪਾਰਟੀ ਦੀ ਯੋਜਨਾ 2027 ਤੱਕ ਆਪਣੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੂੰ ਅਮਰੀਕੀ ਫ਼ੌਜ ਦੇ ਬਰਾਬਰ ਬਣਾਉਣ ਦੀ ਹੈ।

ਸ਼ੀ ਜਿਨਪਿੰਗ ਨੇ ਕਿਹਾ ਕਿ ਫ਼ੌਜ ਨੂੰ ਜੰਗ ਜਿੱਤਣ ਦੇ ਪੱਧਰ ਉੱਤੇ ਸਿਖਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿ ਜੇ PLA ਖ਼ੁਦ ਨੂੰ ਹੋਰ ਮੁੱਖ ਤਾਕਤਾਂ ਨਾਲ ਖੜ੍ਹਾ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਇੱਕ ਆਧੁਨਿਕ ਜੰਗੀ ਸ਼ਕਤੀ ਬਣਨਾ ਹੋਵੇਗਾ ਤੇ ਉਸ ਨੂੰ ‘ਆਰਟੀਫ਼ੀਸ਼ੀਅਲ ਇੰਟੈਲੀਜੈਂਸ’ ਭਾਵ ‘ਬਨਾਵਟੀ ਸੂਝਬੂਝ’ ਨੂੰ ਅਪਨਾਉਣਾ ਹੋਵੇਗਾ।

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ 67 ਸਾਲਾ ਆਗੂ ਤੇ ਲੰਮੇ ਸਮੇਂ ਤੱਕ ਰਾਸ਼ਟਰਪਤੀ ਰਹੇ ਸ਼ੀ ਜਿਨਪਿੰਗ ਕੇਂਦਰੀ ਫ਼ੌਜੀ ਕਮਿਸ਼ਨ ਦੇ ਮੁਖੀ ਵੀ ਹਨ। ਚੀਨ ਦੇ ਫ਼ੌਜੀਆਂ ਦੀ ਗਿਣਤੀ 20 ਲੱਖ ਹੈ।

ਦੱਸ ਦੇਈਏ ਕਿ ਭਾਰਤ ਤੇ ਚੀਨ ਵਿਚਾਲੇ ਤਣਾਅ ਵਾਲੀ ਸਥਿਤੀ ਮਈ ਮਹੀਨੇ ਤੋਂ ਚੱਲ ਰਹੀ ਹੈ ਤੇ ਇਸ ਨੂੰ ਘਟਾਉਣ 8 ਗੇੜਾਂ ਦੀ ਗੱਲਬਾਤ ਵੀ ਹੋ ਚੁੱਕੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904