ਅਨਿਲ ਕੋਟੋ ਨੇ ਕਿਹਾ ਕਿ ਅਸ਼ਾਂਤ ਸਿਆਸੀ ਮਾਹੌਲ਼ ਦੇ ਗਵਾਹ ਬਣ ਰਹੇ ਹਨ ਜਿਸ ਕਾਰਨ ਸੰਵਿਧਾਨ ਦੇ ਲੋਕਤੰਤਰ ਮੁੱਲਾਂ ਤੇ ਦੇਸ਼ ਦੀ ਧਰਮ ਨਿਰਪੱਖਤਾ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਨੇਤਾਵਾਂ ਲਈ ਪ੍ਰਾਰਥਨਾ ਕਰਨਾ ਉਨ੍ਹਾਂ ਦੀ ਪਵਿੱਤਰ ਪਰੰਪਰਾ ਹੈ। ਉਨ੍ਹਾਂ ਦੱਸਿਆ ਕਿ 13 ਮਈ ਨੂੰ ਉਹ ਆਪਣੇ ਦੇਸ਼ ਲਈ ਪ੍ਰਾਰਥਨਾ ਮੁਹਿੰਮ ਸ਼ੁਰੂ ਕਰਨਗੇ।
ਕੈਥੋਲਿਕ ਚਰਚ ’ਤੇ ਹੋਏ ਹਮਲਿਆਂ ਤੇ ਕਥਿਤ ਧਰਮ ਪਰਿਵਰਤਨ ਦੇ ਨਾਂ ’ਤੇ ਹੋਈ ਹਿੰਸਾ ਸਬੰਧੀ ਇਸਾਈ ਭਾਈਚਾਰਾ ਕੇਂਦਰ ਦੀ ਮੋਦੀ ਸਰਕਾਰ ਤੇ ਆਰਐਸਐਸ ’ਤੇ ਨਿਸ਼ਾਨੇ ਕੱਸਦਾ ਰਿਹਾ ਹੈ।
ਪਾਦਰੀ ਦੇ ਪੱਤਰ ਵਿੱਚ ਬੀਜੇਪੀ ਤੇ ਆਰਐਸਐਸ ਨੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ। ਬੀਜੇਪੀ ਲੀਡਰ ਸ਼ਾਇਨਾ ਐਨਸੀ ਨੇ ਕਿਹਾ ਕਿ ਇਹ ਬਹੁਤ ਹੀ ਖ਼ਰਾਬ ਸੰਦੇਸ਼ ਹੈ। ਇੱਕ ਕੌਮ ਦੇ ਲੋਕ ਧਰਮ ਨਿਰਪੱਖ ਦੇਸ਼ ਵਿੱਚ ਕਿਸੇ ਪਾਰਟੀ ਖ਼ਿਲਾਫ਼ ਵੋਟ ਦੇਣ ਲਈ ਕਹਿ ਰਹੇ ਹਨ।
ਇਸ ਦੇ ਨਾਲ ਹੀ ਆਰਐਸਐਸ ਨਾਲ ਸਬੰਧਤ ਰਹੇ ਪ੍ਰੋਫੈਸਰ ਰਾਕੇਸ਼ ਸਿਨ੍ਹਾ ਨੇ ਕਿਹਾ ਕਿ ਧਰਮ ਪਰਿਵਰਤਨ ਦੇ ਉਦਯੋਗ ’ਤੇ ਡੰਡਾ ਚੱਲਣ ਕਰਕੇ ਉਹ ਘਬਰਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੱਤਰ ਭਾਰਤ ਦੇ ਲੋਕਤੰਤਰ ਮੁੱਲਾਂ ਤੇ ਧਰਮ ਨਿਰਪੱਖਤਾ ’ਤੇ ਸਿੱਧਾ ਹਮਲਾ ਹੈਸ਼ ਇਹ ਸਭ ਵੈਟੀਕਨ ਦੇ ਨਿਰਦੇਸ਼ਾਂ ’ਤੇ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਪਾਦਰੀਆਂ ਨੂੰ ਮਿਲਣ ਵਾਲੀ ਰਕਮ ਵਿੱਚ ਭਾਰੀ ਗਿਰਾਵਟ ਆਈ ਹੈ। 17 ਹਜ਼ਾਰ 773 ਕਰੋੜ ਤੋਂ ਘਟ ਕੇ ਇਹ ਰਕਮ 6 ਹਜ਼ਾਰ 795 ਕਰੋੜ ਰੁਪਏ ਹੀ ਰਹਿ ਗਈ ਹੈ। ਇਹ ਪੈਸਾ ਇਸਾਈ ਸੰਗਠਨਾਂ ਨੂੰ ਕਈ ਕੰਮਾਂ ਲਈ ਦਿੱਤਾ ਜਾਂਦਾ ਸੀ ਪਰ ਇਸ ਨਾਲ ਸਿਰਫ਼ ਧਰਮ ਪਰਿਵਰਤਨ ਦਾ ਉਦਯੋਗ ਹੀ ਚੱਲਦਾ ਸੀ।