ਨਵੀਂ ਦਿੱਲੀ: ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਹੈੱਡ ਕਾਂਸਟੇਬਲ ਦੇ ਅਹੁਦੇ ਲਈ 429 ਆਸਾਮੀਆਂ ਕੱਢੀਆਂ ਹਨ ਜਿਨ੍ਹਾਂ ‘ਤੇ ਭਰਤੀ ਪ੍ਰਕਿਰੀਆ ਸ਼ੁਰੂ ਹੋ ਗਈ ਹੈ। ਇਨ੍ਹਾਂ ਅਸਾਮੀਆਂ ‘ਤੇ ਭਰਤੀ ਲਈ ਅਪਲਾਈ ਕਰਨ ਦੀ ਸ਼ੁਰੂਆਤ 21 ਜਨਵਰੀ ਤੋਂ ਹੋਵੇਗੀ ਤੇ ਉਮੀਦਵਾਰ 20 ਜਨਵਰੀ ਤਕ ਅਪਲਾਈ ਕਰ ਸਕਦੇ ਹਨ।

ਚੁਣੇ ਗਏ ਉਮੀਦਵਾਰਾਂ ਨੂੰ ਲੇਵਲ 4 ਪੇਅ ਮੈਟ੍ਰਿਕਸ ‘ਤੇ 25,500 ਤੋਂ 81,100 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਨ੍ਹਾਂ ਅਹੁਦਿਆਂ ‘ਤੇ ਚੁਣੇ ਗਏ ਉਮੀਦਵਾਰਾਂ ਨੂੰ ਪੈਨਸ਼ਨ ਦਾ ਲਾਭ ਵੀ ਮਿਲੇਗਾ। ਜਨਰਲ ਤੇ ਓਬੀਸੀ ਉਮੀਦਵਾਰਾਂ ਨੂੰ ਫੀਸ ਦੇ ਤੌਰ ‘ਤੇ 100 ਰੁਪਏ ਦੇਣੇ ਹੋਣਗੇ ਜਦਕਿ ਮਹਿਲਾਵਾਂ, ਐਸਸੀ ਤੇ ਐਸਟੀ ਦੇ ਨਾਲ ਐਕਸ ਸਰਵਿਸਮੈਨ ਨੂੰ ਅਪਲਾਈ ਕਰਨ ਲਈ ਕੋਈ ਫੀਸ ਨਹੀਂ ਦੇਣੀ ਪਏਗਾ।

ਇਸ ਨੌਕਰੀ ਲਈ ਮਰਦਾਂ ਲਈ 328 ਆਸਾਮੀਆਂ, ਮਹਿਲਾਵਾਂ 37 ਤੇ ਐਲਡੀਸੀਈ 64 ਆਸਾਮੀਆਂ ਹਨ। ਇਸ ਲਈ ਉਮੀਦਵਾਰ ਕਿਸੇ ਵੀ ਮਾਨਤਾ ਹਾਸਲ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰਾਂ ਦੀ ਉਮਰ ਦੀ ਸੀਮਾ 18 ਤੋਂ 25 ਦੇ ਵਿੱਚ ਹੋਣੀ ਚਾਹੀਦੀ ਹੈ ਤੇ ਉਮਰ ਸੀਮਾ ‘ਚ ਕੋਟੇ ਦੇ ਉਮੀਦਵਾਰਾਂ ਨੂੰ ਵਿਸ਼ੇਸ ਛੋਟ ਹੈ।

ਉਮੀਦਵਾਰਾਂ ਦੀ ਚੋਣ ਫਿਜ਼ੀਕਲ ਟੈਸਟ, ਲਿਖਤੀ ਇਮਤਿਹਾਨ, ਟਾਈਪਿੰਗ ਤੇ ਦਸਤਾਵੇਜ਼ ਜਾਂਚ ਦੇ ਅਧਾਰ ‘ਤੇ ਕੀਤੀ ਜਾਵੇਗੀ।