ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸਾਫਟ ਟਿਸ਼ੂ ਸਰਕੋਮਾ ਨਾਂ ਦਾ ਅਜੀਬ ਕਿਸਮ ਦਾ ਕੈਂਸਰ ਹੈ। ਇਸ ਦੇ ਇਲਾਜ ਲਈ ਉਹ ਅਮਰੀਕਾ ਗਏ ਹਨ। ਜੇਤਲੀ ਨੂੰ ਅਜਿਹੇ ਸਮੇਂ ਇਸ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ, ਜਦੋਂ ਵਿੱਤ ਮੰਤਰਾਲੇ ‘ਚ ਆਖਰੀ ਬਜਟ ਪੇਸ਼ ਕਰਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ।

ਇਹ ਬਜਟ ਮੋਦੀ ਸਰਕਾਰ ਦੇ ਕਰਜਕਾਲ ਦਾ ਆਖਰੀ ਬਜਟ ਹੈ। ਸੁਤਰਾਂ ਮੁਤਾਬਕ ਜੇਤਲੀ ਇੱਕ ਫਰਵਰੀ ਨੂੰ ਆਉਣ ਵਾਲੇ ਬਜਟ ਨੂੰ ਪੇਸ਼ ਨਹੀਂ ਕਰ ਪਾਉਣਗੇ। 66 ਸਾਲਾ ਜੇਟਲੀ ਪਿਛਲੇ ਸਾਲ 14 ਮਈ ਨੂੰ ਏਮਜ਼ ‘ਚ ਗੁਰਦਾ ਟ੍ਰਾਂਸਪਲਾਂਟ ਲਈ ਦਾਖਲ ਹੋਏ ਸੀ। ਹੁਣ ਉਹ ਅਮਰੀਕਾ ਵਿੱਚ ਕੈਂਸਰ ਦੇ ਇਲਾਜ ਲਈ ਗਏ ਹਨ ਜਿੱਥੋਂ ਉਨ੍ਹਾਂ ਦੀ ਵਾਪਸੀ ਦੀ ਤਾਰੀਖ ਤੈਅ ਨਹੀਂ। ਸਤੰਬਰ 2014 ‘ਚ ਜੇਟਲੀ ਦੀ ਬੈਰੀਓਟ੍ਰਿਕ ਸਰਜ਼ਰੀ ਹੋਈ ਸੀ।


ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਕਈ ਨੇਤਾਵਾਂ ਨੇ ਜੇਤਲੀ ਦੇ ਠੀਕ ਹੋ ਕੇ ਵਾਪਸ ਆਉਣ ਦੀ ਕਾਮਨਾ ਕੀਤੀ ਹੈ। ਜੇਕਰ ਬਜਟ ਦੀ ਗੱਲ ਕਰੀਏ ਤਾਂ ਆਖਰੀ  ਬਜਟ ‘ਚ ਸਰਕਾਰ ਕਰਜ਼ਇਆਂ ਤੇ ਕਿਸਾਨਾਂ ਨੂੰ ਖੁਸ਼ ਕਰਨ ਲਈ ਕੋਈ ਵੱਡਾ ਕਦਮ ਚੁੱਕ ਸਕਦੀ ਹੈ।