ਨਵੀਂ ਦਿੱਲੀ: 12 ਸਾਲ ਦੀ ਉਮਰ ਦੇ ਬੱਚੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਜ਼ਿਆਦਾ ਤੋਂ ਜ਼ਿਆਦਾ ਇਹੀ ਕਿ ਉਹ ਖੇਡ ‘ਚ ਜਾਂ ਪੜ੍ਹਾਈ ‘ਚ ਕੁਝ ਕਮਾਲ ਕਰ ਸਕਦੇ ਹਨ ਪਰ ਇਸ ਤੋਂ ਜ਼ਿਆਦਾ ਵੀ ਹੈ। ਜੀ ਹਾਂ, ਇੱਕ ਅਜਿਹਾ ਵਿਦਿਆਰਥੀ ਹੈ ਜਿਸ ਨੇ ਇਨ੍ਹਾਂ ਸਭ ਤੋਂ ਵੱਖਰਾ ਕਰਕੇ ਆਪਣੀ ਪਛਾਣ ਬਣਾਈ ਹੈ।
ਜੀ ਹਾਂ, ਹੈਦਰਾਬਾਦ ‘ਚ 7ਵੀਂ ਕਲਾਸ ਦੇ ਵਿਦਿਆਰਥੀ ਸ਼੍ਰੀਵਾਸਤਵ ਪਿੱਲੇ ਨੇ ਆਮ ਮੁੰਡਿਆਂ ‘ਤੇ ਹਟ ਕੇ ਕੁਝ ਵੱਖਰਾ ਕੀਤਾ। ਕੰਪਿਊਟਰ ‘ਤੇ ਗੇਮਸ ਖੇਡਣ ਦੀ ਆਦਤ ਨੇ ਉਸ ਨੂੰ ਅੱਜ ਡੇਟਾ ਸਾਇੰਟਿਸਟ ਬਣਾ ਦਿੱਤਾ। ਉਸ ਨੂੰ ਸਾਇੰਟਿਸਟ ਵਜੋਂ ਇੱਕ ਆਈਟੀ ਕੰਪਨੀ ਨੇ ਨੌਕਰੀ ‘ਤੇ ਰੱਖਿਆ ਹੈ।
ਇੰਨੀ ਛੋਟੀ ਉਮਰ ‘ਚ ਡੇਟਾ ਸਾਇੰਟਿਸਟ ਬਣਨ ਦਾ ਕ੍ਰੈਡਿਟ ਸਿਧਾਰਥ ਨੇ ਆਪਣੇ ਪਿਤਾ ਨੂੰ ਦਿੱਤਾ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਵੱਖ-ਵੱਖ ਲੋਕਾਂ ਦੀ ਜ਼ਿੰਦਗੀਆਂ ਪੜ੍ਹਨ ਨੂੰ ਦਿੱਤੀਆਂ ਤੇ ਨਾਲ ਹੀ ਉਸ ਨੂੰ ਕੋਡਿੰਗ ਬਾਰੇ ਸਿਖਾਇਆ। ਸਿਧਾਰਥ ਨੇ ਕਿਹਾ ਕਿ ਮੈਂ ਅੱਜ ਜੋ ਕੁਝ ਵੀ ਹਾਂ, ਆਪਣੇ ਪਿਤਾ ਦੀ ਬਦੌਲਤ ਹਾਂ। ਸਿਧਾਰਥ 7ਵੀਂ ਕਲਾਸ ਦਾ ਸਟੂਡੈਂਟ ਹੈ ਜਿਸ ਦਾ ਕਹਿਣਾ ਹੈ ਕਿ ਜ਼ਿਆਦਾ ਗੇਮਸ ਖੇਡਣ ਨਾਲ ਉਸ ਦਾ ਦਿਮਾਗ ਜ਼ਿਆਦਾ ਸੋਚਦਾ ਹੈ।
12 ਸਾਲ ਦੀ ਉਮਰ ‘ਚ ਬਣਿਆ ਡੇਟਾ ਸਾਇੰਟਿਸਟ, ਸਾਫਟਵੇਅਰ ਕੰਪਨੀ ‘ਚ ਮਿਲੀ ਨੌਕਰੀ
ਏਬੀਪੀ ਸਾਂਝਾ
Updated at:
26 Nov 2019 05:26 PM (IST)
12 ਸਾਲ ਦੀ ਉਮਰ ਦੇ ਬੱਚੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਜ਼ਿਆਦਾ ਤੋਂ ਜ਼ਿਆਦਾ ਇਹੀ ਕਿ ਉਹ ਖੇਡ ‘ਚ ਜਾਂ ਪੜ੍ਹਾਈ ‘ਚ ਕੁਝ ਕਮਾਲ ਕਰ ਸਕਦੇ ਹਨ ਪਰ ਇਸ ਤੋਂ ਜ਼ਿਆਦਾ ਵੀ ਹੈ।
- - - - - - - - - Advertisement - - - - - - - - -