ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ‘ਤੇ ਬਲਾਤਕਾਰ ਦੇ ਇਲਜ਼ਾਮ ਲਾ ਕੇ ਸੁਰਖੀਆਂ ‘ਚ ਆਈ ਲਾਅ ਸਟੂਡੈਂਟ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਹੈ। ਅੱਜ ਵਿਦਿਆਰਥਣ ਦੀ ਐਲਐਲਐਮ ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਸ਼ੁਰੂ ਹੋਣ ਵਾਲੀ ਸੀ ਪਰ ਬਰੇਲੀ ਦੀ ਯੂਨੀਵਰਸੀਟੀ ਨੇ ਪ੍ਰੀਖਿਆ ‘ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ।


ਦੱਸ ਦਈਏ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਯੁਨੀਵਰਸੀਟੀ ਨੇ ਵਿਦਿਆਰਥਣ ਦਾ ਦਾਖਲਾ ਕੀਤਾ ਸੀ। ਵਿਦਿਆਰਥਣ ਫਿਲਹਾਲ ਸ਼ਾਹਜਹਾਂਪੁਰ ਜੇਲ੍ਹ ‘ਚ ਚਿਨਮਿਆਨੰਦ ਤੋਂ 5 ਕਰੋੜ ਦੀ ਫਿਰੌਤੀ ਮੰਗਣ ਦੇ ਇਲਜ਼ਾਮ ‘ਚ ਜੇਲ੍ਹ ‘ਚ ਬੰਦ ਹੈ। 20 ਅਕਤੂਬਰ ਤੋਂ ਸਾਬਕਾ ਕੇਂਦਰੀ ਮੰਤਰੀ ਚਿਨਮਿਆਨੰਦ ਵੀ ਉਸ ਜੇਲ੍ਹ ‘ਚ ਬੰਦ ਹੈ।

ਇਸ ਮਾਮਲੇ ‘ਤੇ ਯੂਨੀਵਰਸਿਟੀ ਪ੍ਰਸਾਸ਼ਨ ਨੇ ਕਿਹਾ ਕਿ ਵਿਦਿਆਰਥਣ ਦੀ 75% ਹਾਜ਼ਰੀ ਨਹੀਂ। ਇਸ ਬਾਰੇ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਇਸ ਬਾਰੇ ਕੁਝ ਨਹੀਂ ਕਿਹਾ। ਕੋਰਟ ਨੇ ਸਿਰਫ ਦਾਖਲੇ ਸਬੰਧੀ ਆਦੇਸ਼ ਦਿੱਤੇ ਸੀ।” ਉਧਰ ਇਸ ਬਾਰੇ ਵਿਦਿਆਰਥਣ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਨਿਆਇਕ ਹਿਰਾਸਤ ‘ਚ ਹੋਣ ਕਾਰਨ ਕੋਈ ਵੀ ਕਲਾਸ ਅਟੈਂਡ ਨਹੀਂ ਕਰ ਸਕੀ।