ਮੁੰਬਈ: ਇਸ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਜ਼ੋਰਦਾਰ ਤੇਜ਼ੀ ਆਈ ਹੈ। ਅੱਜ ਦੇ ਸ਼ੁਰੂਆਤੀ ਕਾਰੋਬਾਰ ‘ਚ ਭਾਰਤੀ ਸ਼ੇਅਰ ਬਾਜ਼ਾਰ ‘ਚ ਸੈਨਸੇਕਸ ਨੇ 41 ਹਜ਼ਾਰ ਦਾ ਅੰਕੜਾ ਪਾਰ ਕੀਤਾ ਹੈ। ਸੈਨਸੇਕਸ ਕਰੀਬ 200 ਅੰਕਾਂ ਦੇ ਵਾਧੇ ਨਾਲ 41,100 ਤੋਂ ਪਾਰ ਪਹੁੰਚ ਗਿਆ ਹੈ। ਬੈਂਚਮਾਰਕ ਇੰਡੈਕਸ ਨੇ 41,120 ਅੰਕਾਂ ਦੇ ਰਿਕਾਰਡ ਨੂੰ ਛੂਹ ਲਿਆ।

ਨਿਫਟੀ ਨੇ ਵੀ 12,126 ਦੇ ਉੱਚ ਪੱਧਰ ‘ਤੇ ਨਵਾਂ ਇੰਟ੍ਰਾ-ਡੇ ਮਾਰਿਆ, ਜੋ ਜੂਨ ਦੇ ਉੱਚ ਪੱਧਰ 12,103 ਤੋਂ ਪਾਰ ਚਲਾ ਗਿਆ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਵੀ ਅੱਜ ਵਧ ਕੇ 71.66 ‘ਤੇ ਪਹੁੰਚ ਗਿਆ, ਜੋ ਕਿ 71.73 ‘ਤੇ ਬੰਦ ਹੋਇਆ ਸੀ। ਨਿਫਟੀ ਬੈਂਕ ਇੰਡੈਕਸ ਨੇ ਅੱਜ 31,796.2 ਦਾ ਨਵਾਂ ਉੱਚ ਰਿਕਾਰਡ ਹਾਸਲ ਕੀਤਾ।

ਬੈਂਕਿੰਗ, ਆਈਟੀ, ਫਾਰਮਾ, ਮੈਟਲ ਤੇ ਐਨਰਜੀ ਸ਼ੇਅਰਾਂ ਨੇ ਅੱਜ ਵਾਧਾ ਹਾਸਲ ਕੀਤਾ। ਸੈਨਸੇਕਸ ਦੇ ਸ਼ੇਅਰਾਂ ‘ਚ ਟਾਟਾ ਸਟੀਲ, ਯੈਸ ਬੈਂਕ, ਸਨ ਫਾਰਮਾ, ਆਈਸੀਆਈਸੀਆਈ ਬੈਂਕ, ਇੰਫੋਸਿਸ ਤੇ ਏਸ਼ੀਅਨ ਪੇਂਟਸ ‘ਚ 1% ਤੋਂ 1.6% ਤਕ ਦੀ ਤੇਜ਼ੀ ਰਹੀ।

ਸੋਮਵਾਰ ਨੂੰ ਵੀ ਦੇਸ਼ ਦੇ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਦਰਜ ਕੀਤੀ ਗਈ ਸੀ। ਸੈਨਸੇਕਸ 529.82 ਅੰਕਾਂ ਦੀ ਤੇਜ਼ੀ ਨਾਲ 40,889.23 ਤੇ ਨਿਫਟੀ 159.35 ਅੰਕਾਂ ਦੀ ਤੇਜ਼ੀ ਦੇ ਨਾਲ 12,073.75 ‘ਤੇ ਬੰਦ ਹੋਇਆ ਸੀ।