ਪ੍ਰੇਮੀਆਂ ਨੇ ਬਲਾਤਕਾਰੀ ਬਾਬੇ ਦੇ ਜੁੱਤੇ ਚੋਰੀ ਹੋਣ ਦੀ ਸ਼ਿਕਾਇਤ ਕਰਵਾਈ
ਏਬੀਪੀ ਸਾਂਝਾ | 01 Oct 2017 04:55 PM (IST)
ਝੱਜਰ: ਹਰਿਆਣਾ ਦੇ ਝੱਜਰ ਸ਼ਹਿਰ ਵਿੱਚ ਡੇਰਾ ਸੱਚਾ ਸੌਦਾ ਨੂੰ ਖਾਲੀ ਕਰਵਾਉਣ ਤੋਂ ਬਾਅਦ ਰਾਮ ਰਹੀਮ ਦੇ ਕੱਪੜੇ ਤੇ ਜੁੱਤੇ ਚੋਰੀ ਹੋਣ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਹੈ। 25 ਅਗਸਤ ਨੂੰ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਦੇ ਡੇਰੇ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਸਨ। ਇਹ ਘਟਨਾ ਪਿੰਡ ਡਾਬੋਦਾ ਦੀ ਹੈ ਜਿੱਥੇ ਦੇ ਨਾਮ ਚਰਚਾ ਘਰ ਵਿੱਚ ਅਲਮਾਰੀਆਂ ਤੋੜ ਕੇ ਰਾਮ ਰਹੀਮ ਦੇ ਕੱਪੜੇ ਤੇ ਜੁੱਤੇ ਚੋਰੀ ਹੋ ਗਏ ਸਨ। ਡੇਰੇ ਦੇ ਸਮਰਥਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕਈ ਘੰਟੇ ਬਾਅਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ। ਜਾਣਕਾਰੀ ਦਿੰਦਿਆਂ ਡੇਰੇ ਦੇ ਸਮਰਥਕਾਂ ਨੇ ਦੱਸਿਆ ਕਿ ਚੋਰਾਂ ਨੇ ਡੇਰੇ ਵਿੱਚ ਲੱਗੇ ਕੈਮਰਿਆਂ ਦੀਆਂ ਡੀ ਵੀ ਆਰ ਵੀ ਨਾਲ ਲੈ ਗਏ।