ਹੁਣ ਸਿੱਧੀ ਮੁੱਖ ਮੰਤਰੀ ਨੂੰ ਕਰੋ ਕੰਮਚੋਰ ਅਫਸਰਾਂ ਦੀ ਸ਼ਿਕਾਇਤ
ਏਬੀਪੀ ਸਾਂਝਾ | 04 Jul 2019 06:36 PM (IST)
ਜਨਤਾ ਦੀਆਂ ਸ਼ਿਕਾਇਤਾਂ ਨਾ ਸੁਣਨ ਵਾਲੇ ਅਫਸਰਾਂ ਦੀ ਹੁਣ ਉੱਤਰ ਪ੍ਰਦੇਸ਼ ‘ਚ ਖੈਰ ਨਹੀਂ ਹੋਵੇਗੀ। ਯੋਗੀ ਸਰਕਾਰ ਨੇ ਅਜਿਹੇ ਕੰਮਚੋਰ ਅਫਸਰਾਂ ‘ਤੇ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਲਖਨਊ ‘ਚ ਮੁੱਖ ਮੰਤਰੀ ਹੈਲਪਲਾਈਨ ਦਾ ਉਦਘਾਟਨ ਕੀਤਾ ਗਿਆ।
ਲਖਨਊ: ਜਨਤਾ ਦੀਆਂ ਸ਼ਿਕਾਇਤਾਂ ਨਾ ਸੁਣਨ ਵਾਲੇ ਅਫਸਰਾਂ ਦੀ ਹੁਣ ਉੱਤਰ ਪ੍ਰਦੇਸ਼ ‘ਚ ਖੈਰ ਨਹੀਂ ਹੋਵੇਗੀ। ਯੋਗੀ ਸਰਕਾਰ ਨੇ ਅਜਿਹੇ ਕੰਮਚੋਰ ਅਫਸਰਾਂ ‘ਤੇ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਲਖਨਊ ‘ਚ ਮੁੱਖ ਮੰਤਰੀ ਹੈਲਪਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਯੋਗੀ ਨੇ ਫੈਸਲੇ ਬਾਰੇ ਦੱਸਿਆ ਤੇ ਕਿਹਾ ਕਿ ਹੁਣ ਅਧਿਕਾਰੀਆਂ ਦਾ ਏਸੀਆਰ ਲਿਖਦੇ ਹੋਏ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦਾ ਰਿਪੋਰਟ ਕਾਰਡ ਇਸ ਤਰ੍ਹਾਂ ਤਿਆਰ ਹੋਵੇਗਾ। ਯੂਪੀ ‘ਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਮ ਹਨ ਕਿ ਅਧਿਕਾਰੀ ਜਨਤਾ ਦੀ ਸੁਣਦੇ ਨਹੀਂ। ਕੁਝ ਤਾਂ ਅਜਿਹੇ ਵੀ ਹਨ ਜੋ ਸੀਐਮ ਦੇ ਹੁਕਮਾਂ ਵਾਲੀਆਂ ਫਾਈਲਾਂ ਵੀ ਦਬਾ ਦਿੰਦੇ ਹਨ। ਹੁਣ ਯੋਗੀ ਸਰਕਾਰ ਨੇ ਅਜਿਹੇ ਅਫਸਰਾਂ ਖਿਲਾਫ ਮੁਹਿੰਮ ਸ਼ੁਰੂ ਕਰਨ ਦਾ ਮੂਡ ਬਣਾ ਲਿਆ ਹੈ। ਯੋਗੀ ਆਦਿਤਿਆਨਾਥ ਨੇ ਅੱਜ ਲਖਨਊ ‘ਚ ਸੀਐਮ ਹੈਲਪ-ਲਾਈਨ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਆਪਣੀ ਗੱਲ ਮੁੱਖ ਮੰਤਰੀ ਤਕ ਪਹੁੰਚਾਉਣ ‘ਚ ਕਈ ਦਿਨ ਲੱਗ ਜਾਂਦੇ ਸੀ। ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਯੂਪੀ ਵਾਸੀ 1076 ‘ਤੇ ਫੋਨ ਕਰ ਆਪਣੀ ਸ਼ਿਕਾਇਤ ਦੱਸ ਸਕਦੇ ਹਨ। ਇਸ ਤੋਂ ਬਾਅਦ ਇੱਕ ਸ਼ਿਕਾਇਤ ਨੰਬਰ ਵੀ ਦਿੱਤਾ ਜਾਵੇਗਾ ਤੇ ਫੋਨ ਕਰਨ ਤੋਂ ਬਾਅਦ ਕੀ ਕਾਰਵਾਈ ਹੋਈ, ਇਸ ਬਾਰੇ ਵੀ ਤੁਹਾਨੂੰ ਦੱਸਿਆ ਜਾਵੇਗਾ।