ਕੋਲਾ ਘੋਟਾਲਾ ਮਾਮਲੇ ਵਿੱਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਨੇ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ। ਸੀ.ਐੱਮ. ਮਧੂ ਕੋੜਾ ਦੇ ਇਲਾਵਾ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਸਮੇਤ ਚਾਰ ਲੋਕਾਂ ਨੂੰ ਅਪਰਾਧਿਕ ਸਾਜ਼ਿਸ਼ ਰਚਣ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਦੀ ਸਜ਼ਾ 'ਤੇ ਕੱਲ ਬਹਿਸ ਹੋਵੇਗੀ।


ਦੱਸਣਯੋਗ ਸਾਬਕਾ ਸੀ.ਐੱਮ. ਮਧੂ ਕੋੜਾ, ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਸਮੇਤ ਹੋਰ ਖਿਲਾਫ ਕੋਲਾ ਘੋਟਾਲੇ ਕੇਸ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਝਾਰਖੰਡ ਵਿਚ ਰਾਜਹਰਾ ਨਾਰਥ ਕੋਲਾ ਬਲਾਕ ਨੂੰ ਕੋਲਕਾਤਾ ਦੀ ਵਿੰਨੀ ਆਇਰਨ ਐਂਡ ਸਟੀਲ ਇੰਡਸਟਰੀ ਲਿਮਟਿਡ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਲਾਟ ਕਰਨ ਸਬੰਧਤ ਹੈ।

ਮਧੂ ਕੋੜਾ, ਗੁਪਤਾ ਅਤੇ ਕੰਪਨੀ ਤੋਂ ਇਲਾਵਾ, ਹੋਰ ਦੋਸ਼ੀਆਂ ਨੂੰ ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਏ.ਕੇ. ਬਸੂ, ਦੋ ਲੋਕ ਸੇਵਕ-ਬਸੰਤ ਕੁਮਾਰ ਭੱਟਾਚਾਰੀਆ, ਬੀਪਿਨ ਬੀਹਰੀ ਸਿੰਘ, ਵੀ.ਆਈ.ਯੂ.ਐੱਲ. ਦੇ ਨਿਰਦੇਸ਼ਕ ਵੈਭਵ ਤੁਲਸਆਨ, ਕੋੜਾ ਦੇ ਕਥਿਤ ਕਰੀਬ ਸਾਥੀ ਵਿਜੇ ਜੋਸ਼ੀ ਅਤੇ ਚਾਰਟਡ ਅਕਾਉਂਟੈਂਟ ਨਵੀਨ ਕੁਮਾਰ ਤੁਲਸਾਇਨ ਵਿੱਚ ਸ਼ਾਮਲ ਹਨ।

ਅੱਠਾਂ ਨੂੰ ਮੁਸਜ਼ਮਾਂ ਨੂੰ ਸੰਮਨ ਕਰਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਆਈ.ਪੀ.ਸੀ. ਦੀ ਧਾਰਾ 120 ਬੀ (ਅਪਰਾਧਕ ਸਾਜ਼ਿਸ਼), 420 (ਧੋਖਾਧੜੀ), 409 (ਸਰਕਾਰੀ ਕਰਮਚਾਰੀ ਦੁਆਰਾ ਅਪਰਾਧਿਕ ਧੋਖਾਧੜੀ) ਅਤੇ ਭ੍ਰਸ਼ਟਾਚਾਰ ਦੀ ਰੋਕਥਾਮ ਦੇ ਤਹਿਤ ਮਾਮਲੇ ਦਰਜ ਕੀਤਾ ਗਿਆ ਸੀ।