'ਕਾਲ਼ੇ ਬਕਸੇ' ਸਬੰਧੀ ਕਾਂਗਰਸ ਵੱਲੋਂ ਸੀਨੀਅਰ ਲੀਡਰ ਆਨੰਦ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਉਕਤ ਦਾਅਵਾ ਕੀਤਾ ਹੈ। ਕਾਂਗਰਸ ਇਹ ਸਵਾਲ ਚੁੱਕ ਰਹੀ ਹੈ ਕਿ ਇਸ ਬਕਸੇ ਵਿੱਚ ਕੀ ਸੀ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਨੇ ਚੋਣ ਕਮਿਸ਼ਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਹੈ। ਬਕਸੇ ਦੀ ਵੀਡੀਓ ਵੀ ਕਾਂਗਰਸ ਦੇ ਲੀਡਰ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ।
ਸੀਨੀਅਰ ਕਾਂਗਰਸੀ ਲੀਡਰ ਆਨੰਦ ਸ਼ਰਮਾ ਨੇ ਕਿਹਾ ਕਿ ਪੀਐਮ ਮੋਦੀ ਚਿਤਰਦੁਰਗ ਹਵਾਈ ਫੌਜ ਦੇ ਹੈਲੀਕਾਪਟਰ ਤੋਂ ਗਏ। ਇਸ ਹੈਕੀਕਾਪਟਰ ਵਿੱਚੋਂ ਇੱਕ ਵੱਡਾ ਕਾਲਾ ਬਕਸਾ ਕੱਢਿਆ ਗਿਆ ਤੇ ਪ੍ਰਾਈਵੇਟ ਕਾਰ ਵਿੱਚ ਰਖਵਾ ਦਿੱਤਾ ਗਿਆ। ਇਹ ਕਾਰ ਕਾਫਲੇ ਦਾ ਹਿੱਸਾ ਨਹੀਂ ਸੀ। ਅਜਿਹੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਉਹ ਬਕਸਾ ਕਿੱਥੇ ਗਿਆ? ਉਹ ਕਾਰ ਕਿਸਦੀ ਸੀ? ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਕਿ ਬਕਸੇ ਵਿੱਚ ਆਖਰ ਹੈ ਕੀ ਸੀ?