ਰਾਏਪੁਰ: ਛੱਤੀਸਗੜ੍ਹ 'ਚ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤੇ ਤਸਵੀਰ ਬਿਲਕੁਲ ਸਾਫ਼ ਹੈ। ਇਸ ਵਾਰ ਲੋਕਾਂ ਨੇ ਨਗਰ ਨਿਗਮ ਦੀਆਂ ਚੋਣਾਂ 'ਚ ਕਾਂਗਰਸ 'ਤੇ ਭਰੋਸਾ ਦਿਖਾਇਆ ਹੈ। ਸੂਬੇ ਦੀਆਂ 10 ਨਗਰ ਨਿਗਮਾਂ ਵਿੱਚੋਂ 7 ਕਾਂਗਰਸ ਦੀ ਝੋਲੀ ਪਾਈਆਂ ਹਨ।


ਰਾਜ ਵਿੱਚ ਸਰਕਾਰ ਬਣਨ ਤੋਂ ਕਾਂਗਰਸ ਨੇ ਹੁਣ ਸੂਬੇ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਵੀ ਬਾਜੀ ਮਾਰ ਲਈ ਹੈ। ਕਾਂਗਰਸ ਨੇ 103 ਨਗਰ ਪੰਚਾਇਤਾਂ ਵਿੱਚੋਂ 48 'ਤੇ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ 10 ਨਗਰ ਨਿਗਮਾਂ ਵਿੱਚੋਂ 7 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਉਧਰ ਬੀਜੇਪੀ ਸਿਰਫ਼ 2 ਨਗਰ ਨਿਗਮ ਹੀ ਜਿੱਤ ਸਕੀ ਹੈ।

ਛੱਤੀਸਗੜ੍ਹ 'ਚ ਇਸ ਵਾਰ ਮੇਅਰ ਦੀ ਚੋਣ ਸਿੱਧੇ ਢੰਗ ਨਾਲ ਨਹੀਂ ਹੋ ਰਹੀ। ਇਸ ਵਾਰ ਕੌਂਸਲਰ ਹੀ ਮੇਅਰ ਚੁਣਨਗੇ। ਇਸ ਦੌਰਾਨ ਈਵੀਐਮ ਦਾ ਇਸਤਮਾਲ ਨਾ ਕਰਦੇ ਹੋਏ ਸਭ ਜਗ੍ਹਾ ਬੈਲਟ ਪੇਪਰ ਦਾ ਇਸਤੇਮਾਲ ਕੀਤਾ ਗਿਆ।