ਨਵੀਂ ਦਿੱਲੀ: ਭਾਰਤ ‘ਚ ਲੋਕਾਂ ਦਾ ਸੱਭਿਆਚਾਰ ਤੇ ਧਰਮ ਭਾਵੇਂ ਕੋਈ ਵੀ ਹੋਵੇ ਪਰ ਰਾਸ਼ਟਰੀ ਸਵੈਮ ਸੇਵਕ ਸੰਘ ਦੇਸ਼ ਦੇ 130 ਕਰੋੜ ਲੋਕਾਂ ਨੂੰ ਹਿੰਦੂ ਮੰਨਦਾ ਹੈ। ਆਰਐਸਐਸ ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਤੇਲੰਗਾਨਾ ‘ਚ ਤਿੰਨ ਦਿਨੀਂ ਵਿਜੈ ਸੰਕਲਪ ਕੈਂਪ ‘ਚ ਇਹ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਰਾਸ਼ਟਰਵਾਦੀ ਹੈ, ਜੋ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਕਰਦੇ ਹਨ, ਉਹ ਸਭ ਹਿੰਦੂ ਹਨ। ਸਾਰੇ ਸਮਾਜ ਸਾਡੇ ਹਨ ਤੇ ਸੰਘ ਇੱਕਜੁਟ ਸਮਾਜ ਦਾ ਨਿਰਮਾਣ ਕਰਨਾ ਚਾਹੁੰਦਾ ਹੈ।


ਭਾਗਵਤ ਨੇ ਕਿਹਾ ਕਿ ਜਦੋਂ ਸੰਘ ਹਿੰਦੂ ਕਹਿੰਦਾ ਹੈ ਤਾਂ ਉਸ ‘ਚ ਸਾਰੇ ਸ਼ਾਮਲ ਹੋ ਜਾਂਦੇ ਹਨ ਜੋ ਮੰਨਦੇ ਹਨ ਕਿ ਭਾਰਤ ਉਨ੍ਹਾਂ ਦੀ ਮਾਂ-ਭੂਮੀ ਹੈ। ਉਂਝ ਜਿਹੜੇ ਲੋਕ ਦੇਸ਼ ਦਾ ਪਾਣੀ, ਜ਼ਮੀਨ, ਜਾਨਵਰ ਤੇ ਜੰਗਲਾਂ ਨਾਲ ਪਿਆਰ ਕਰਦੇ ਹਨ ਤੇ ਜੋ ਦੇਸ਼ ਦੀ ਮਹਾਨ ਸੰਸਕ੍ਰਿਤੀ ਤੇ ਪਰੰਪਰਾ ‘ਚ ਜਿਉਂਦੇ ਹਨ, ਉਹ ਸਾਰੇ ਹਿੰਦੂ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਮਾਤਾ ਦੇ ਸਾਰੇ ਪੁੱਤਰ, ਬੇਸ਼ੱਕ ਉਹ ਕੋਈ ਵੀ ਬੋਲੀ ਬੋਲਦੇ ਹਨ, ਕਿਸੇ ਵੀ ਖੇਤਰ ਤੋਂ ਹਨ, ਕਿਸੇ ਦੀ ਵੀ ਪੂਜਾ ਕਰਦੇ ਹਨ, ਸਭ ਹਿੰਦੂ ਹਨ। ਇਸ ਸਬੰਧ ‘ਚ ਸੰਘ ਲਈ ਭਾਰਤ ਦੇ ਸਾਰੇ 130 ਕਰੋੜ ਲੋਕ ਹਿੰਦੂ ਸਮਾਜ ਦੇ ਹਨ”।