ਨਵੀਂ ਦਿੱਲੀ: ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੀ ਕਾਂਗਰਸ ਨੇ ਆਪਣਾ ਸੱਚ ਕਬੂਲਿਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਬਗੈਰ ਕਿਸੇ ਵਿਵਾਦ ਤੋਂ ਇੱਕ ਜਾਂ ਦੋ ਵਾਰ ਨਹੀਂ ਸਗੋਂ 12 ਵਾਰ ਧਾਰਾ 370 ਨੂੰ ਕਮਜ਼ੋਰ ਕੀਤਾ ਸੀ। ਇਸ ਦਾਅਵੇ ਨਾਲ ਕਾਂਗਰਸ ਦਾ ਦੋਹਰਾ ਸਟੈਂਡ ਸਾਹਮਣੇ ਆਇਆ ਹੈ।
ਪਾਰਟੀ ਬੁਲਾਰੇ ਪਵਨ ਖੇੜਾ ਨੇ ਕਿਹਾ ਹੈ ਕਿ ਦੇਸ਼ ਦੇ ਮਾਮਲਿਆਂ ਨੂੰ ਗੱਲਬਾਤ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਕਿਸੇ ਵਿਵਾਦ ਨਾਲ। ਕਾਂਗਰਸ ਇਸ ਤੱਥ ਨੂੰ ਸਮਝਦੀ ਹੈ, ਪਰ ਸੱਤਾਧਾਰੀ ਭਾਜਪਾ ਨਹੀਂ। ਉਨ੍ਹਾਂ ਦੀ ਸਾਰੀ ਰਾਜਨੀਤੀ ਸਿਰਫ ਵਿਵਾਦਾਂ ‘ਤੇ ਟਿਕੀ ਹੈ। ਮੋਦੀ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਇਆ ਸੀ।
ਉਂਝ ਪਵਨ ਖੇੜਾ ਨੇ ਕਿਹਾ ਕਿ ਧਾਰਾ 370 ‘ਤੇ ਕਾਂਗਰਸ ਦਾ ਰੁਖ ਬਿਲਕੁਲ ਵੀ ਨਹੀਂ ਬਦਲਿਆ, ਪਰ ਸਾਨੂੰ ਭਾਜਪਾ ਸਰਕਾਰ ਵੱਲੋਂ ਧਾਰਾ ਨੂੰ ਇਸ ਤਰ੍ਹਾਂ ਹਟਾਏ ਜਾਣ ‘ਤੇ ਇਤਰਾਜ਼ ਹੈ। ਸਰਕਾਰ ਨੇ ਜੀਐਸਟੀ ਕਾਨੂੰਨ ਨੂੰ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ। ਇਸ ਕਰਕੇ ਛੋਟੇ ਵਪਾਰੀ ਤੇ ਕਿਸਾਨ ਬਰਬਾਦ ਹੋ ਗਏ।
ਖੇੜਾ ਮੁਤਾਬਾਕ ਮੋਦੀ ਸਰਕਾਰ ਨੇ ਨੋਟਬੰਦੀ ਲਾਗੂ ਕਰ ਦੇਸ਼ ਦੀ ਅਰਥ-ਵਿਵਸਥਾ ਨੂੰ ਨੁਕਸਾਨ ਪਹੁੰਚਾਇਆ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਂ ਵੀ ਨੋਟਬੰਦੀ ਹੋਈ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ ਸੀ।
ਧਾਰਾ 370 'ਤੇ ਕਾਂਗਰਸ ਨੇ ਕਬੂਲਿਆ ਸੱਚ! ਇੱਕ ਜਾਂ ਦੋ ਵਾਰ ਨਹੀਂ ਸਗੋਂ 12 ਵਾਰ ਧਾਰਾ ਨੂੰ ਕੀਤਾ ਕਮਜ਼ੋਰ
ਏਬੀਪੀ ਸਾਂਝਾ
Updated at:
04 Nov 2019 01:04 PM (IST)
ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੀ ਕਾਂਗਰਸ ਨੇ ਆਪਣਾ ਸੱਚ ਕਬੂਲਿਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਬਗੈਰ ਕਿਸੇ ਵਿਵਾਦ ਤੋਂ ਇੱਕ ਜਾਂ ਦੋ ਵਾਰ ਨਹੀਂ ਸਗੋਂ 12 ਵਾਰ ਧਾਰਾ 370 ਨੂੰ ਕਮਜ਼ੋਰ ਕੀਤਾ ਸੀ। ਇਸ ਦਾਅਵੇ ਨਾਲ ਕਾਂਗਰਸ ਦਾ ਦੋਹਰਾ ਸਟੈਂਡ ਸਾਹਮਣੇ ਆਇਆ ਹੈ।
- - - - - - - - - Advertisement - - - - - - - - -