ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ 'ਤੇ ਅੱਜ ਕਾਂਗਰਸ ਨੇ ਬੀਜੇਪੀ ਸਰਕਾਰ ਨੂੰ ਘੇਰਦਿਆਂ ਗੰਭੀਰ ਇਲਜ਼ਾਮ ਲਾਏ। ਕਾਂਗਰਸੀ ਲੀਡਰ ਅਨੰਦ ਸ਼ਰਮਾ ਨੇ ਲੋਕ ਸਭਾ ਵਿੱਚ ਨਾਗਰਿਕ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਸਰਕਾਰ ਨਵਾਂ ਇਤਿਹਾਸ ਲਿਖਣ ਦੀ ਕੋਸ਼ਿਸ਼ ਨਾ ਕਰੇ। ਸ਼ਰਮਾ ਨੇ ਕਿਹਾ ਸੰਵਿਧਾਨ ਦੇ ਲਿਹਾਜ਼ ਨਾਲ ਇਹ ਬਿੱਲ ਗਲਤ ਹੈ।


ਕਾਂਗਰਸ 'ਤੇ ਧਰਮ ਦੇ ਨਾਂ 'ਤੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਇਲਜ਼ਾਮ ਬਾਰੇ ਬੋਲਦਿਆਂ ਅਨੰਦ ਸ਼ਰਮਾ ਨੇ ਕਿਹਾ ਦੋ ਦੇਸ਼ਾਂ ਦੀ ਥਿਊਰੀ ਆਰਐਸਆਸ ਲੀਡਰ ਵੀਰ ਸਾਵਰਕਰ ਨੇ ਪੇਸ਼ ਕੀਤੀ ਸੀ ਕਾਂਗਰਸ ਨੇ ਨਹੀਂ।


ਅਨੰਦ ਸ਼ਰਮਾ ਨੇ ਕਿਹਾ ਸਰਕਾਰ ਬਿੱਲ ਪਾਸ ਕਰਨ ਵਿੱਚ ਜਲਦਬਾਜ਼ੀ ਕਰ ਰਹੀ ਹੈ। ਉਨ੍ਹਾਂ ਸਦਨ ਵਿੱਚ ਕਿਹਾ ਕਿ ਨਾਗਰਿਕਤਾ ਬਿੱਲ ਭੇਦ ਭਾਵ ਪੈਦਾ ਕਰਦਾ ਹੈ। ਉਨ੍ਹਾਂ ਇਹ ਕਿਹਾ ਕਿ ਇਹ ਬਿੱਲ ਸੰਵਿਧਾਨ 'ਤੇ ਹਮਲਾ ਹੈ। ਸ਼ਰਮਾ ਨੇ ਕਿਹਾ ਕੇ ਐਨਆਰਸੀ ਨਾਲ ਪਹਿਲਾਂ ਹੀ ਦੇਸ਼ ਵਿੱਚ ਅਸੁਰੱਖਿਆ ਦੀ ਭਾਵਨਾ ਹੈ।