ਆਈਜ਼ੋਲ: ਮਿਜ਼ੋਰਮ ਦੀ ਇੱਕ ਵਾਲੀਬਾਲ ਖਿਡਾਰਨ ਦਾ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਖਿਡਾਰਨ ਇਸ ਫੋਟੋ ਵਿੱਚ ਆਪਣੇ ਬੱਚੇ ਨੂੰ ਮੈਦਾਨ ਵਿੱਚ ਹੀ ਦੁੱਧ ਪਿਲਾ ਰਹੀ ਹੈ।


ਇਸ ਫੋਟੋ 'ਤੇ ਸ਼ੋਸ਼ਲ ਮੀਡੀਆ ਯੂ਼ਜ਼ਰ ਕਾਫੀ ਕੁਮੈਂਟ ਵੀ ਕਰ ਰਹੇ ਹਨ। ਕੁਝ ਲੋਕਾਂ ਨੇ ਇਸ ਫੋਟੋ ਦੀ ਪ੍ਰਸ਼ੰਸਾ ਕਰਦੇ 'ਮਾਂ ਤੁਝੇ ਸਲਾਮ' ਜਿਹੇ ਕੁਮੈਂਟ ਵੀ ਕੀਤੇ ਹਨ।


ਦਰਅਸਲ ਆਈਜ਼ੋਲ 'ਚ ਖੇਡੇ ਵਾਲੀਬਾਲ ਮੁਕਾਬਲੇ ਦੌਰਾਨ ਖਿਡਾਰਨ ਲਾਲਵੇਂਤਲਾਂਗੀ ਤੂਈਕੂਮ ਨੇ ਹਾਫ ਟਾਈਮ ਵਿੱਚ ਮੈਦਾਨ ਵਿੱਚ ਹੀ ਬੱਚੇ ਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਸੀ। ਮਿਜ਼ੋਰਮ ਦੇ ਖੇਡ ਮੰਤਰੀ ਨੇ ਤੂਈਕੂਮ ਨੂੰ 10 ਹਜ਼ਾਰ ਰੁਪਾਏ ਇਨਾਮ ਦੇਣ ਦਾ ਐਲਾਨ ਕੀਤਾ ਹੈ।