ਕਾਂਗਰਸ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਕਿਸੇ ਬੁੱਧੀਜੀਵੀ ਨੇ ਕਿਹਾ ਸੀ ਕਿ ਚੁੱਪ ਵੀ ਲਾਜਵਾਬ ਹੋ ਸਕਦੀ ਹੈ, ਪੀਐਮ ਮੋਦੀ ਦੀ ਪਹਿਲੀ ਪ੍ਰੈਸ ਕਾਨਫਰੰਸ ਇਸ ਬਿਆਨ ਦਾ ਸਬੂਤ ਸੀ। ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਪੀਐਮ ਪ੍ਰੈਸ ਕਾਨਫਰੰਸ ਵਿੱਚ ਇਹ ਸੰਦੇਸ਼ ਦੇਣ ਲਈ ਮੌਜੂਦ ਸਨ ਕਿ ਜੇ ਚੋਣ ਨਤੀਜੇ ਬੀਜੇਪੀ ਦੇ ਪੱਖ ਵਿੱਚ ਨਹੀਂ ਆਏ ਤਾਂ ਇਸ ਦੇ ਦੋਸ਼ੀ ਅਮਿਤ ਸ਼ਾਹ ਹੋਣਗੇ।'
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪੀਐਮ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਪ੍ਰੈਸ ਕਾਨਫਰੰਸ 'ਤੇ ਕਰਾਰਾ ਹਮਲਾ ਬੋਲਿਆ ਸੀ। ਰਾਹੁਲ ਨੇ ਕਿਹਾ ਸੀ, 'ਵਧਾਈ ਮੋਦੀ ਜੀ, ਸ਼ਾਨਦਾਰ ਪ੍ਰੈਸ ਕਾਨਫਰੰਸ, ਅਗਲੀ ਵਾਰ ਅਮਿਤ ਸ਼ਾਹ ਸ਼ਾਇਦ ਤੁਹਾਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਦਈ ਮਨਜ਼ੂਰੀ ਦੇ ਦੇਣ, ਬਹੁਤ ਵਧੀਆ।'