ਪਟਨਾ: ਨਵੇਂ ਸਾਲ ਵਿੱਚ ਬਿਹਾਰ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਆਉਣ ਦੀ ਸੰਭਾਵਨਾ ਹੈ। ਇਹ ਇਸ ਲਈ ਹੈ ਕਿਉਂਕਿ ਬੁੱਧਵਾਰ ਨੂੰ ਬਿਹਾਰ ਕਾਂਗਰਸ ਦੇ ਨੇਤਾ ਤੇ ਸਾਬਕਾ ਵਿਧਾਇਕ ਸਿੰਘ ਨੇ ਦਾਅਵਾ ਕੀਤਾ ਹੈ ਕਿ 19 ਵਿੱਚੋਂ 11 ਕਾਂਗਰਸੀ ਵਿਧਾਇਕ ਬਹੁਤ ਜਲਦੀ ਪਾਰਟੀ ਛੱਡ ਸਕਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਬਹੁਤ ਜਲਦ ਵੱਡਾ ਪਾੜ ਪੈਣ ਵਾਲਾ ਹੈ ਤੇ 11 ਵਿਧਾਇਕ ਪਾਰਟੀ ਛੱਡ ਜਾਣਗੇ। ਹਾਲਾਂਕਿ, ਜਦੋਂ ਇਸ ਬਾਰੇ ਕਾਂਗਰਸ ਹਾਈ ਕਮਾਂਡ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਬਕਾ ਵਿਧਾਇਕ ਦੇ ਇਸ ਦਾਅਵੇ ਨੂੰ ਨਕਾਰਦਿਆਂ ਇਸ ਨੂੰ ਰੱਦ ਕਰ ਦਿੱਤਾ।


ਭਰਤ ਸਿੰਘ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਬਾਹਰੀ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ। ਉਹ ਪਾਰਟੀ ਦੇ ਨੇਤਾ ਨਹੀਂ ਸੀ। ਇਨ੍ਹਾਂ ਵਿੱਚੋਂ 11 ਉਮੀਦਵਾਰ ਜਿੱਤੇ। ਉਨ੍ਹਾਂ ਨੂੰ ਪਾਰਟੀ ਤੋਂ ਕੋਈ ਮਤਲਬ ਨਹੀਂ ਹੈ। ਇਹ ਸਾਰੇ ਭਾਜਪਾ ਜੇਡੀਯੂ ਤੋਂ ਪ੍ਰਭਾਵਿਤ ਹਨ, ਜੋ ਅੱਜਕੱਲ੍ਹ ਆਪਣੀ ਤਾਕਤ ਵਧਾਉਣ ਵਿੱਚ ਰੁੱਝੇ ਹੋਏ ਹਨ। ਉਹ ਜਲਦੀ ਹੀ ਪਾਰਟੀ ਛੱਡਣ ਜਾ ਰਹੇ ਹਨ।

ਕਾਂਗਰਸ ਦੇ ਸੂਬਾ ਪ੍ਰਧਾਨ ਮਦਨ ਮੋਹਨ ਝਾਅ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਛੁੱਟੀ ਦੀ ਤਰੀਕ ਨੇੜੇ ਹੈ। ਉਨ੍ਹਾਂ ਨੂੰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ, ਇਸ ਲਈ ਉਹ ਅਸ਼ੋਕ ਚੌਧਰੀ ਦੇ ਰਾਹ 'ਤੇ ਚਲ ਰਹੇ ਹਨ। ਦੱਸ ਦਈਏ ਕਿ ਅਸ਼ੋਕ ਚੌਧਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਦੇ ਕੁਝ ਐਮਐਲਸੀਜ਼ ਨਾਲ ਜੇਡੀਯੂ ਵਿੱਚ ਸ਼ਾਮਲ ਹੋਏ ਸੀ।

Diljit Dosanjh Birthday: ਕੀ ਤੁਸੀਂ ਜਾਣਦੇ ਹੋ ਦੋਸਾਂਝਾਵਾਲੇ ਦਿਲਜੀਤ ਦੀ ਪਤਨੀ ਬਾਰੇ, ਜਾਣੋ ਉਸ ਬਾਰੇ ਕੁਝ ਖਾਸ

ਭਰਤ ਸਿੰਘ ਨੇ ਕਿਹਾ ਕਿ ਜਿਹੜੇ ਵਿਧਾਇਕ ਬਗਾਵਤ ਵਿੱਚ ਹਨ, ਉਹ ਉਨ੍ਹਾਂ ਦੇ ਮਾਰਗ ਦਰਸ਼ਕ ਮਦਨ ਮੋਹਨ ਝਾਅ, ਅਖਿਲੇਸ਼ ਸਿੰਘ ਤੇ ਸਦਾਨੰਦ ਸਿੰਘ ਕਰ ਰਹੇ ਹਨ। ਰਾਜਪਾਲ ਦੇ ਕੋਟੇ ਤੋਂ ਅਜੇ ਇਨ੍ਹਾਂ ਦੀ ਨਾਮਜ਼ਦਗੀ ਹੋਣੀ ਬਾਕੀ ਹੈ। ਇਹ ਸਾਰੇ ਐਮਐਲਸੀ ਬਣਨ ਦੀ ਤਿਆਰੀ ਵਿੱਚ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904