ਨਵੀਂ ਦਿੱਲੀ: ਟਵਿੱਟਰ ਇੰਡੀਆ (Twitter India) ਨੇ ਹੁਣ ਕਾਂਗਰਸ ਪਾਰਟੀ (Congress) ਦੇ ਅਧਿਕਾਰਤ ਟਵਿੱਟਰ ਅਕਾਊਂਟ ਨੂੰ ਵੀ ਲੌਕ ਕਰ ਦਿੱਤਾ ਹੈ। ਇਹ ਦਾਅਵਾ ਖੁਦ ਕਾਂਗਰਸ ਪਾਰਟੀ ਨੇ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਕਾਂਗਰਸ ਨੇ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਉਨ੍ਹਾਂ ਦੇ ਖਾਤੇ ਨੂੰ ਅਸਥਾਈ ਤੌਰ 'ਤੇ ਲੌਕ ਕਰ ਦਿੱਤਾ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਕਈ ਕਾਂਗਰਸੀ ਨੇਤਾਵਾਂ ਦੇ ਖਾਤਿਆਂ 'ਤੇ ਕਾਰਵਾਈ ਕੀਤੀ ਗਈ ਸੀ ਤੇ ਚਾਰ ਦਿਨ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਦੇ ਅਕਾਊਂਟ ਨੂੰ ਵੀ ਲੌਕ ਕਰ ਦਿੱਤਾ ਗਿਆ ਸੀ। ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਅਜੇ ਵੀ ਬੰਦ ਹੈ।


ਕਾਂਗਰਸ ਨੇ ਬੁੱਧਵਾਰ ਦੇਰ ਰਾਤ ਦਾਅਵਾ ਕੀਤਾ ਸੀ ਕਿ ਰਣਦੀਪ ਸੁਰਜੇਵਾਲਾ ਸਮੇਤ ਪੰਜ ਸੀਨੀਅਰ ਨੇਤਾਵਾਂ ਦੇ ਖਾਤਿਆਂ ਵਿਰੁੱਧ ਅਜਿਹੀ ਹੀ ਕਾਰਵਾਈ ਕੀਤੀ ਗਈ ਹੈ। ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਤੇ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ, ਲੋਕ ਸਭਾ ਵਿੱਚ ਪਾਰਟੀ ਵ੍ਹਿਪ ਮਨਿਕਮ ਟੈਗੋਰ, ਅਸਾਮ ਦੇ ਇੰਚਾਰਜ ਤੇ ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਤੇ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਦੇ ਟਵਿੱਟਰ ਅਕਾਊਂਟ ਵੀ ਮੁਅੱਤਲ ਕਰ ਦਿੱਤੇ ਗਏ ਹਨ।


ਦਰਅਸਲ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਹਫ਼ਤੇ ਦਿੱਲੀ ਵਿੱਚ ਕਥਿਤ ਤੌਰ 'ਤੇ ਬਲਾਤਕਾਰ ਤੇ ਕਤਲ ਦੀ ਸ਼ਿਕਾਰ ਨੌਂ ਸਾਲਾ ਬੱਚੀ ਦੇ ਪਰਿਵਾਰ ਨਾਲ ਉਸ ਦੀਆਂ ਤਸਵੀਰਾਂ ਟਵੀਟ ਕੀਤੀਆਂ ਸੀ। ਇਸ ਤੋਂ ਬਾਅਦ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਰਾਹੁਲ ਗਾਂਧੀ ਦੇ ਟਵੀਟ ਦਾ ਨੋਟਿਸ ਲਿਆ ਤੇ ਟਵਿੱਟਰ ਨੂੰ ਨਿਰਦੇਸ਼ ਦਿੱਤਾ ਕਿ ਉਹ ਨਾਬਾਲਗ ਪੀੜਤ ਦੀ ਗੋਪਨੀਯਤਾ ਦੀ ਉਲੰਘਣਾ ਕਰਨ ਵਾਲੇ ਕਾਂਗਰਸੀ ਨੇਤਾ ਦੇ ਅਕਾਊਂਟ ਵਿਰੁੱਧ ਕਾਰਵਾਈ ਦਾ ਹੁਕਮ ਦਿੱਤਾ ਸੀ।


ਇਹ ਵੀ ਪੜ੍ਹੋ: ਸਿੱਖ ਕਤਲੇਆਮ ਦੇ 37 ਸਾਲਾਂ ਬਾਅਦ ਤਾਲ਼ਾਬੰਦ ਮਕਾਨਾਂ ’ਚ ਸਬੂਤ ਲੈਣ ਪੁੱਜੀ ਜਾਂਚ ਟੀਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904