ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਅਣਗਹਿਲੀ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਅਹਿਮਦ ਪਟੇਲ ਤੇ ਰਣਦੀਪ ਸੁਰਜੇਵਾਲਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਅਮੇਠੀ ਵਿੱਚ ਰਾਹੁਲ ਗਾਂਧੀ 'ਤੇ ਹਰੀ ਲੇਜ਼ਰ ਲਾਈਟ ਮਾਰੀ ਗਈ। ਕਾਂਗਰਸ ਨੇ ਰਾਹੁਲ ਗਾਂਧੀ 'ਤੇ ਹਮਲੇ ਦਾ ਖ਼ਦਸ਼ਾ ਜਤਾਇਆ ਹੈ। ਸਬੂਤ ਵਜੋਂ ਕਾਂਗਰਸ ਨੇ ਚਿੱਠੀ ਨਾਲ ਘਟਨਾ ਦੀ ਵੀਡੀਓ ਵੀ ਨੱਥੀ ਕੀਤੀ ਹੈ।

ਕਾਂਗਰਸ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਕਰੀਬ 15 ਸੈਕਿੰਡ 'ਤੇ ਦਿੱਸ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਚਿਹਰੇ 'ਤੇ ਲੇਜਰ ਲਾਈਟ ਮਾਰੀ ਗਈ ਹੈ। 'ABP ਸਾਂਝਾ' ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਵੀਡੀਓ ਵਿੱਚ ਰਾਹੁਲ ਗਾਂਧੀ ਰਾਫਾਲ ਡੀਲ ਸਬੰਧੀ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ 'ਤੇ ਪ੍ਰਤੀਕਿਰਿਆ ਦੇ ਰਹੇ ਹਨ।


ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਸੰਸਦੀ ਖੇਤਰ ਅਮੇਠੀ ਵਿੱਚ ਕਰੀਬ ਦੋ ਘੰਟਿਆਂ ਤਕ ਰੋਡ ਸ਼ੋਅ ਕੀਤਾ। ਉਸ ਦੇ ਬਾਅਦ ਉਨ੍ਹਾਂ ਅਮੇਠੀ ਤੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਉਨ੍ਹਾਂ ਦਾ ਸਾਰਾ ਪਰਿਵਾਰ ਮੌਜੂਦ ਸੀ। ਦੱਸ ਦੇਈਏ ਪੂਰਾ ਗਾਂਧੀ ਪਰਿਵਾਰ ਐਸਪੀਪੀ ਦੀ ਸੁਰੱਖਿਆ ਨਿਗਰਾਨੀ ਵਿੱਚ ਰਹਿੰਦੇ ਹਨ।