Punjab Vidhan Sabha Elections 2022: ਪੰਜਾਬ ਵਿਧਾਨਸਭਾ ਚੋਣਾਂ ਦੀ ਤਰੀਕ ਜਿਓਂ-ਜਿਓਂ ਨੇੜੇ ਆ ਰਹੀ ਹੈ ਤਿਓਂ-ਤਿਓਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਪੱਤੇ ਖੋਲ੍ਹੇ ਜਾ ਰਹੇ ਹਨ। ਕਾਂਗਰਸ ਵੱਲੋਂ ਵੀ 31 ਉਮੀਦਵਾਰਾਂ ਦੀ ਦੂਜੀ ਸੂਚੀ ਭਲਕੇ ਜਾਰੀ ਕੀਤੀ ਜਾਵੇਗੀ। ਇਸ ਲਈ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ।
ਅਹਿਮ ਗੱਲ਼ ਹੈ ਕਿ ਇਸ ਮੀਟਿੰਗ ਵਿੱਚ ਕਾਂਗਰਸ ਦੇ 12 ਵਿਧਾਇਕਾਂ ਦੀ ਟਿਕਟ ਵੀ ਤੈਅ ਹੋਵੇਗੀ ਜਿਨ੍ਹਾਂ ਵਿੱਚੋਂ ਕੁਝ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੇ ਨਾਲ ਹੀ ਕੁਝ ਦੇ ਵਿਧਾਨ ਸਭਾ ਹਲਕੇ ਬਦਲੇ ਜਾ ਸਕਦੇ ਹਨ। ਇਨ੍ਹਾਂ ਵਿਧਾਇਕਾਂ ਨੂੰ ਕਾਂਗਰਸ ਦੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਥਾਂ ਨਹੀਂ ਮਿਲੀ।
ਇਨ੍ਹਾਂ ਸੀਟਾਂ 'ਚ ਖਡੂਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਦਿਹਾਤੀ, ਖੇਮਕਰਨ, ਅਟਾਰੀ, ਜਲਾਲਾਬਾਦ, ਅਮਰਗੜ੍ਹ, ਸਮਰਾਲਾ, ਗਿੱਲ, ਨਵਾਂਸ਼ਹਿਰ, ਸ਼ੁਤਰਾਣਾ, ਭੋਆ ਦੇ 12 ਵਿਧਾਇਕਾਂ ਦੀ ਟਿਕਟ ਤੈਅ ਕੀਤੀ ਜਾਵੇਗੀ।
ਕਾਂਗਰਸ ਨੇ ਚੋਣਾਂ ਵਿੱਚ ਇੱਕ ਪਰਿਵਾਰ-ਇੱਕ ਟਿਕਟ ਦਾ ਫਾਰਮੂਲਾ ਰੱਖਿਆ ਹੈ। ਹਾਲਾਂਕਿ ਬਟਾਲਾ ਸੀਟ 'ਤੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਸ ਦਾ ਵਿਰੋਧ ਕੀਤਾ ਹੈ। ਬਾਜਵਾ ਖੁਦ ਬਟਾਲਾ ਅਤੇ ਪੁੱਤਰ ਫਤਿਹਗੜ੍ਹ ਚੂੜੀਆਂ ਤੋਂ ਸੀਟ ਮੰਗ ਰਹੇ ਹਨ। ਕਾਂਗਰਸ ਨੇ ਬਾਜਵਾ ਨੂੰ ਫਤਿਹਗੜ੍ਹ ਚੂੜੀਆਂ ਤੋਂ ਟਿਕਟ ਦਿੱਤੀ ਹੈ ਜਦਕਿ ਨਵਜੋਤ ਸਿੱਧੂ ਬਟਾਲਾ ਤੋਂ ਹਿੰਦੂ ਨੇਤਾ ਅਸ਼ਵਨੀ ਸ਼ੇਖੜੀ ਲਈ ਟਿਕਟ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: Punjab Election 2022: ਜਾਣੋ ਪੰਜਾਬ 'ਚ ਸੋਸ਼ਲ ਮੀਡੀਆ 'ਤੇ ਕੌਣ ਸਭ ਤੋਂ ਪਾਪੂਲਰ? ਭਗਵੰਤ ਮਾਨ, ਸੀਐਮ ਚੰਨੀ ਜਾਂ ਅਮਰਿੰਦਰ ਸਿੰਘ?
ਬਾਜਵਾ ਦਾ ਤਰਕ ਹੈ ਕਿ ਜਦੋਂ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਦੇ ਪੁੱਤਰਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਕਿਉਂ ਨਹੀਂ? ਇਸ ਤੋਂ ਪਹਿਲਾਂ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸੁਲਤਾਨਪੁਰ ਲੋਧੀ ਅਤੇ ਸੀ.ਐੱਮ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਬੱਸੀ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904