Jammu Kashmir Congress Star Campaigners List: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇਸ ਸੂਚੀ 'ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ 40 ਵੱਡੇ ਨਾਂ ਸ਼ਾਮਲ ਹਨ।



ਕਾਂਗਰਸ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸੂਚੀ ਵਿੱਚ ਕੇਸੀ ਵੇਣੂਗੋਪਾਲ, ਅਜੈ ਮਾਕਨ, ਅੰਬਿਕਾ ਸੋਨੀ, ਭਰਤ ਸਿੰਘ ਸੋਲੰਕੀ, ਤਾਰਿਕ ਹਮੀਦ ਕਰਰਾ, ਜੈਰਾਮ ਰਮੇਸ਼, ਗੁਲਾਮ ਅਹਮ ਮੀਰ, ਮੁਕੇਸ਼ ਅਗਨੀਹੋਤਰੀ, ਚਰਨਜੀਤ ਸਿੰਘ ਚੰਨੀ, ਸਲਮਾਨ ਖੁਰਸ਼ੀਦ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸਈਅਦ ਨਸੀਰ ਹੁਸੈਨ, ਵਿਕਾਰ ਰਸੂਲ ਵਾਨੀ ਦੇ ਨਾਂ ਦਾ ਵੀ ਐਲਾਨ ਕੀਤਾ ਗਿਆ ਹੈ।





ਉੱਥੇ ਹੀ ਰਜਨੀ ਪਾਟਿਲ, ਰਾਜੀਵ ਸ਼ੁਕਲਾ, ਮਨੀਸ਼ ਤਿਵਾੜੀ, ਇਮਰਾਨ ਪ੍ਰਤਾਪਗੜ੍ਹੀ, ਕਿਸ਼ੋਰੀ ਲਾਲ ਸ਼ਰਮਾ, ਰਣਜੀਤ ਰੰਜਨ, ਰਮਨ ਭੱਲਾ, ਤਾਰਾਚੰਦ, ਚੌਧਰੀ ਲਾਲ ਸਿੰਘ, ਪੀਰਜ਼ਾਦਾ ਮੁਹੰਮਦ ਸਈਦ, ਇਮਰਾਨ ਮਸੂਦ, ਪਵਨ ਖੇੜਾ, ਸੁਪ੍ਰੀਆ ਸ਼੍ਰੀਨੇਤ, ਕਨ੍ਹਈਆ ਕੁਮਾਰ, ਮਨੋਜ ਯਾਦਵ, ਸ਼ਾਹਨਵਾਜ਼ ਚੌਧਰੀ, ਰਾਜੇਸ਼ ਲਿਲੋਥੀਆ, ਅਲਕਾ ਲਾਂਬਾ, ਸ਼੍ਰੀਨਿਵਾਸ ਬੀਵੀ ਅਤੇ ਨੀਰਜ ਕੁੰਦਨ ਵੀ ਕਾਂਗਰਸ ਦੇ ਸਟਾਰ ਪ੍ਰਚਾਰਕ ਬਣ ਗਏ ਹਨ।



ਜੰਮੂ-ਕਸ਼ਮੀਰ 'ਚ ਬਦਲੀ ਵਿਧਾਨ ਸਭਾ ਚੋਣਾਂ ਦੀ ਤਰੀਕ


ਜਾਣਕਾਰੀ ਲਈ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ 'ਚ ਕੁਝ ਬਦਲਾਅ ਕੀਤੇ ਹਨ। ਹੁਣ ਚੋਣ ਨਤੀਜੇ 4 ਅਕਤੂਬਰ ਦੀ ਬਜਾਏ 8 ਅਕਤੂਬਰ ਨੂੰ ਐਲਾਨੇ ਜਾਣਗੇ। ਹਾਲਾਂਕਿ ਤਿੰਨ ਪੜਾਵਾਂ ਵਿੱਚ ਹੋਣ ਵਾਲੀ ਇਸ ਚੋਣ ਲਈ ਵੋਟਿੰਗ ਦੇ ਦਿਨ ਇੱਕੋ ਜਿਹੇ ਹੀ ਰਹਿਣਗੇ।


ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਨੂੰ ਹੋਵੇਗੀ, ਜਦੋਂ 24 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਣੀ ਹੈ। 26 ਸੀਟਾਂ ਲਈ ਦੂਜੇ ਪੜਾਅ ਦੀ ਵੋਟਿੰਗ 25 ਸਤੰਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਵਿਧਾਨ ਸਭਾ ਸੀਟਾਂ 'ਤੇ 1 ਅਕਤੂਬਰ ਨੂੰ ਤੀਜੇ ਪੜਾਅ ਦੀ ਵੋਟਿੰਗ ਹੋਵੇਗੀ।