ਰੀਵਾ: ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਕਾਂਸਟੇਬਲ ਨੇ ਛੁੱਟੀ ਲਈ ਅਜੀਬੋ ਗਰੀਬ ਵਜ੍ਹਾ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਕਾਂਸਟੇਬਲ ਨੇ ਵਿਭਾਗ ਤੋਂ ਛੇ ਦਿਨ ਦੀ ਛੁੱਟੀ ਲਈ ਮੰਗਦਿਆਂ ਲਿਖਿਆ ਕਿ ਉਨ੍ਹਾਂ ਆਪਣੀ ਮੱਝ ਦਾ ਦੁੱਧ ਪੀ ਕੇ ਪੁਲਿਸ ਦੀ ਭਰਤੀ ਲਈ ਤਿਆਰੀ ਕੀਤੀ ਸੀ। ਹੁਣ ਆਪਣਾ ਫਰਜ਼ ਪੂਰਾ ਕਰਨਾ ਹੈ। ਵਾਇਰਲ ਅਰਜ਼ੀ 'ਚ ਇਹ ਵੀ ਲਿਖਿਆ ਕਿ ਪਿਛਲੇ ਦੋ ਮਹੀਨੇ ਤੋਂ ਉਨ੍ਹਾਂ ਦੀ ਮਾਂ ਦੀ ਸਿਹਤ ਖ਼ਰਾਬ ਹੈ।


ਐਸਏਐਫ 9ਵੀਂ ਬਟਾਲੀਅਨ 'ਚ ਤਾਇਨਾਤ ਕੁਲਦੀਪ ਤੋਮਰ ਨੇ ਅਰਜ਼ੀ 'ਚ "ਲਿਖਿਆ ਮੇਰੀ ਮਾਂ ਦੀ ਸਿਹਤ ਦੋ ਮਹੀਨੇ ਤੋਂ ਖਰੀਬ ਚੱਲ ਰਹੀ ਹੈ। ਮੇਰੇ ਘਰ 'ਚ ਇੱਕ ਮੱਝ ਵੀ ਹੈ, ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ। ਹਾਲ ਹੀ 'ਚ ਮੱਝ ਨੇ ਇੱਕ ਬੱਚਾ ਦਿੱਤਾ ਹੈ। ਇਸ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ। ਮੈਂ ਇਸ ਮੱਝ ਦਾ ਦੁੱਧ ਪੀ ਕੇ ਤਿਆਰੀ ਕਰਦਾ ਸੀ। ਮੇਰੀ ਜ਼ਿੰਦਗੀ 'ਚ ਇਸ ਮੱਝ ਦਾ ਬਹੁਤ ਅਹਿਮ ਸਥਾਨ ਹੈ। ਇਸ ਮੱਝ ਕਾਰਨ ਹੀ ਮੈਂ ਪੁਲਿਸ 'ਚ ਹਾਂ।"


ਕਾਂਸਟੇਬਲ ਨੇ ਅੱਗੇ ਲਿਖਿਆ "ਮੇਰੇ ਚੰਗੇ-ਬੁਰੇ ਸਮੇਂ 'ਚ ਮੱਝ ਨੇ ਮੇਰਾ ਸਾਥ ਦਿੱਤਾ ਹੈ। ਇਸ ਲਈ ਮੇਰਾ ਫਰਜ਼ ਬਣਦਾ ਹੈ ਕਿ ਮੈਂ ਹੁਣ ਮੱਝ ਦੀ ਸੇਵਾ ਕਰਾਂ। ਬੇਨਤੀ ਹੈ ਕਿ ਮੱਝ ਦੇ ਇਲਾਜ ਤੇ ਦੇਖਭਾਲ ਲਈ ਛੇ ਦਿਨ ਦੀ ਛੁੱਟੀ ਦਿੱਤੀ ਜਾਵੇ।"


ਇਹ ਅਰਜ਼ੀ ਵਾਇਰਲ ਹੋਣ 'ਤੇ ਅਧਿਕਾਰੀਆਂ ਨੇ ਕਾਂਸਟੇਬਲ ਨੂੰ ਫਿਟਕਾਰ ਲਾਈ ਹੈ। ਮੀਡੀਆ ਨੇ ਕਾਂਸਟੇਬਲ ਨਾਲ ਸੰਪਰਕ ਕੀਤਾ ਤਾਂ ਉਸ ਨੇ ਅਜਿਹੀ ਕਿਸੇ ਵੀ ਅਰਜ਼ੀ ਲਿਖਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।


ਇਹ ਵੀ ਪੜ੍ਹੋ: