ਨਵੀਂ ਦਿੱਲੀ: ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਅਜਮਲ ਕਸਾਬ ਨੂੰ ਜਿਊਂਦਾ ਫੜਣ ਵਾਲੇ ਪੁਲਿਸ ਅਫ਼ਸਰਾਂ 'ਚੋਂ ਇੱਕ ਪੀਆਈ ਸੰਜੇ ਗੋਵਿਲਕਰ ਅਤੇ ਇੱਕ ਏਪੀਆਈ ਜਿਤੇਂਦਰ ਸਿੰਗੋਟ ਨੂੰ ਮੁੰਬਈ ਪੁਲਿਸ ਕਮੀਸ਼ਨਰ ਨੇ ਮੁਅੱਲਤ ਕਰ ਦਿੱਤਾ ਹੈ। ਦੋਵਾਂ ‘ਤੇ ਦਾਊਦ ਦੇ ਗੁਰਗੇ ਸੋਹੇਲ ਭਾਸਲਾ ਨੂੰ ਛੱਡਣ ਦਾ ਇਲਜ਼ਾਮ ਹੈ। ਜਦਕਿ ਸੋਹੇਲ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਸੀ ਅਤੇ ਉਸ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਦੁਬਈ ਤੋਂ ਆਉਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੋਵੇਂ ਅਫ਼ਸਰਾਂ ਨੇ ਪੁਰਾਣੇ ਇੱਕ ਮਾਮਲੇ ‘ਚ ਸੋਹੇਲ ਨੂੰ ਫੜਿਆ ਅਤੇ ਦਫ਼ਤਰ ਲੈ ਗਏ, ਜਿੱਥੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਅਤੇ ਸੋਹੇਲ ਭੱਜਣ ‘ਚ ਕਾਮਯਾਬ ਹੋ ਗਿਆ। ਕੰਮ ‘ਚ ਲਾਪਰਵਾਹੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਕਮਿਸ਼ਨਰ ਸੰਜੇ ਬਰਵੇ ਨੇ ਦੋਵਾਂ ਨੂੰ ਮੁਅੱਤਲ ਕਰ ਜਾਂਚ ਦੇ ਹੁਕਮ ਦਿੱਤੇ ਹਨ।
ਪੀਆਈ ਸੰਜੇ ਗੋਵਿਲਕਰ 26/11 ਦੀ ਰਾਤ ਗਿਰਗਾਂਵ ਚੌਪਾਟੀ ‘ਤੇ ਸ਼ਹੀਦ ਪੁਲਿਸ ਕਾਂਸਟੇਬਲ ਤੁਕਾਰਾਮ ਓਮਲੇ ਦੇ ਨਾਲ ਸੀ। ਕਸਾਬ ਅਤੇ ਇਸਮਾਇਲ ਦੀ ਗੱਡੀ ਰੋਕ ਓਮਲੇ ਨੇ ਕਸਾਬ ਨੂੰ ਫੜਿਆ ਅਤੇ ਸੰਜੇ ਨੇ ਇਸਮਾਈਲ ਨੂੰ ਸ਼ੂਟ ਕੀਤਾ ਸੀ। ਗੋਵਿਲਕਰ ਨੂੰ ਉਸ ਦੀ ਬਹਾਦੁਰੀ ਲਈ ਰਾਸ਼ਟਰਪਤੀ ਪੁਲਿਸ ਪੁਰਸਕਾਰ ਵੀ ਮਿਲਿਆ ਹੈ।
26/11 ਦੇ ਅੱਤਵਾਦੀ ਕਸਾਬ ਨੂੰ ਜਿਊਂਦੇ ਫੜਣ ਵਾਲੇ ਪੁਲਿਸ ਵਾਲੇ ਨੇ ਕੀਤੀ ਵੱਡੀ ਗ਼ਲਤੀ, ਹੋਇਆ ਮੁਅੱਤਲ
ਏਬੀਪੀ ਸਾਂਝਾ
Updated at:
10 Aug 2019 01:27 PM (IST)
ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਅਜਮਲ ਕਸਾਬ ਨੂੰ ਜਿਊਂਦਾ ਫੜਣ ਵਾਲੇ ਪੁਲਿਸ ਅਫ਼ਸਰਾਂ 'ਚੋਂ ਇੱਕ ਪੀਆਈ ਸੰਜੇ ਗੋਵਿਲਕਰ ਅਤੇ ਇੱਕ ਏਪੀਆਈ ਜਿਤੇਂਦਰ ਸਿੰਗੋਟ ਨੂੰ ਮੁੰਬਈ ਪੁਲਿਸ ਕਮੀਸ਼ਨਰ ਨੇ ਮੁਅੱਲਤ ਕਰ ਦਿੱਤਾ ਹੈ। ਦੋਵਾਂ ‘ਤੇ ਦਾਊਦ ਦੇ ਗੁਰਗੇ ਸੋਹੇਲ ਭਾਸਲਾ ਨੂੰ ਛੱਡਣ ਦਾ ਇਲਜ਼ਾਮ ਹੈ।
- - - - - - - - - Advertisement - - - - - - - - -