ਅੱਜ ਤੋਂ ਤਹਾਨੂੰ ਮੋਬਾਇਲ ਫੋਨ 'ਤੇ ਕਾਲ ਤੋਂ ਪਹਿਲਾਂ ਅਮਿਤਾਬ ਬਚਨ ਦੀ ਆਵਾਜ਼ 'ਚ ਕੋਵਿਡ ਕਾਲਰ ਟਿਊਨ ਸੁਣਾਈ ਨਹੀਂ ਦੇਵੇਗੀ। ਅੱਜ ਤੋਂ ਕਾਲ ਕਰਨ 'ਤੇ ਕੋਰੋਨਾ ਵੈਕਸੀਨੇਸ਼ਨ ਨਾਲ ਜੁੜੀ ਕਾਲਰ ਟਿਊਨ ਜਸਲੀਨ ਭੱਲਾ ਦੀ ਆਵਾਜ਼ 'ਚ ਸੁਣਨ ਨੂੰ ਮਿਲੇਗੀ। ਇਹ ਕਾਲਰ ਟਿਊਨ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ 'ਚ ਸੁਣਾਈ ਦੇਵੇਗੀ। ਇਸ 'ਚ ਟੀਕਾਕਰਨ ਨੂੰ ਲੈਕੇ ਸੰਦੇਸ਼ ਦਿੱਤਾ ਜਾਵੇਗਾ।
ਦਿੱਲੀ ਹਾਈਕੋਰਟ 'ਚ ਦਾਖਲ ਹੋਈ ਸੀ ਪਟੀਸ਼ਨ
ਪਿਛੇ ਕੁਝ ਸਮੇਂ 'ਤੋਂ ਜਦੋਂ ਅਸੀਂ ਕਿਸੇ ਨੂੰ ਵੀ ਫੋਨ ਕਰਦੇ ਹਾਂ ਇਸ ਤੋਂ ਪਹਿਲਾਂ ਅਦਾਕਾਰ ਅਮਿਤਾਬ ਬਚਨ ਦੀ ਆਵਾਜ਼ ਸੁਣਾਈ ਦਿੰਦੀ ਸੀ। ਪਰ ਹੁਣ ਉਨ੍ਹਾਂ ਦੀ ਥਾਂ ਜਸਲੀਨ ਭੱਲਾ ਦੀ ਆਵਾਜ਼ ਸੁਣਾਈ ਦੇਵੇਗੀ। ਦਰਅਸਲ ਅਮਿਤਾਬ ਬਚਨ ਦੀ ਆਵਾਜ ਵਾਲੀ ਕਾਲਰ ਟਿਊਨ ਹਟਾਉਣ ਨੂੰ ਲੈਕੇ ਹਾਲ ਹੀ 'ਚ ਕੁਝ ਦਿਨ ਪਹਿਲਾਂ ਦਿੱਲੀ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਜਿਸ 'ਚ ਅਪੀਲ ਕੀਤੀ ਗਈ ਸੀ ਕਿ ਕਾਲਰ ਟਿਊਨ ਅਮਿਤਾਬ ਦੀ ਥਾਂ ਰਿਅਲ ਕੋਰੋਨਾ ਵਾਰਿਅਰ ਦੀ ਆਵਾਜ਼ ਹੋਣੀ ਚਾਹੀਦੀ ਹੈ।
ਕੌਣ ਹੈ ਜਸਲੀਨ ਭੱਲਾ
ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ਤੋਂ ਗ੍ਰੈਜੂਏਟ ਜਸਲੀਨ ਭੱਲਾ ਇਕ ਜਾਨੀ ਮਾਨੀ ਵਾਈਸ ਓਵਰ ਆਰਟਿਸਟ ਹੈ। ਬਿਗ ਬੀ ਤੋਂ ਪਹਿਲਾਂ ਜਿੰਨ੍ਹਾਂ ਦੀ ਆਵਾਜ਼ 'ਚ ਕੋਰੋਨਾ ਕਾਲਰ ਟਿਊਨ ਸੁਣਦੇ ਸੀ ਉਹ ਜਸਲੀਨ ਭੱਲਾ ਦੀ ਹੀ ਆਵਾਜ਼ ਸੀ। ਇਸ ਤੋਂ ਇਲਾਵਾ ਮੈਟਰੋ 'ਚ ਸੁਣਦੇ ਹਾਂ ਦਰਵਾਜ਼ੇ ਖੁੱਲ੍ਹਣਗੇ ਇਹ ਵੀ ਉਨ੍ਹਾਂ ਦੀ ਆਵਾਜ਼ ਹੈ। ਜਸਲੀਨ ਨੇ ਸਪਾਈਸ ਜੈੱਟ ਲਈ ਵੀ ਵਾਈਸ ਓਵਰ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਕਾਲਰ ਟਿਊਨ 'ਚ ਮੁੜ ਸੁਣੇਗੀ ਜਸਲੀਨ ਭੱਲਾ ਦੀ ਆਵਾਜ਼
ਏਬੀਪੀ ਸਾਂਝਾ
Updated at:
16 Jan 2021 12:03 PM (IST)
ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ਤੋਂ ਗ੍ਰੈਜੂਏਟ ਜਸਲੀਨ ਭੱਲਾ ਇਕ ਜਾਨੀ ਮਾਨੀ ਵਾਈਸ ਓਵਰ ਆਰਟਿਸਟ ਹੈ। ਬਿਗ ਬੀ ਤੋਂ ਪਹਿਲਾਂ ਜਿੰਨ੍ਹਾਂ ਦੀ ਆਵਾਜ਼ 'ਚ ਕੋਰੋਨਾ ਕਾਲਰ ਟਿਊਨ ਸੁਣਦੇ ਸੀ ਉਹ ਜਸਲੀਨ ਭੱਲਾ ਦੀ ਹੀ ਆਵਾਜ਼ ਸੀ।
- - - - - - - - - Advertisement - - - - - - - - -