ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦੇ ਮਾਮਲੇ ਕੁਝ ਰਾਜਾਂ ’ਚ ਮੁੜ ਤੇਜ਼ੀ ਨਾਲ ਵਧ ਰਹੇ ਹਨ। ਪਿਛਲੇ 24 ਘੰਟਿਆਂ ’ਚ 8 ਹਜ਼ਾਰ ਤੋਂ ਵੀ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਦੇਸ਼ ਵਿੱਚ 18 ਹਜ਼ਾਰ 599 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਵਾਇਰਸ ਦੀ ਲਾਗ ਕਾਰਣ 24 ਘੰਟਿਆਂ ’ਚ 97 ਵਿਅਕਤੀ ਮਾਰੇ ਗਏ ਹਨ। ਭਾਰਤ ’ਚ ਐਕਟਿਵ ਕੇਸਾਂ ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। ਭਾਰਤ ’ਚ ਇਸ ਵੇਲੇ 1 ਲੱਖ 88 ਹਜ਼ਾਰ 747 ਐਕਟਿਵ ਕੇਸ ਹਨ।
ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਤੇ ਤਾਮਿਲ ਨਾਡੂ ਵਿੱਚ ਖ਼ਾਸ ਤੌਰ ਉੱਤੇ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਵਾਧਾ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ ’ਚ ਸਭ ਤੋਂ ਵੱਧ 11 ਹਜ਼ਾਰ 141 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੇਰਲ ’ਚ 2,100 ਤੇ ਪੰਜਾਬ ’ਚ 1,043 ਨਵੇਂ ਮਾਮਲੇ ਸਾਹਮਣੇ ਆਏ।
ਪਿਛਲੇ 24 ਘੰਟਿਆਂ ਅੰਦਰ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ ’ਚ 86.25% ਸਿਰਫ਼ 6 ਰਾਜਾਂ ਵਿੱਚ ਹਨ। ਮਹਾਰਾਸ਼ਟਰ ’ਚ 11 ਹਜ਼ਾਰ 141 ਨਵੇਂ ਕੇਸ ਆਏ, ਕੇਰਲ ’ਚ 2,100, ਪੰਜਾਬ ਵਿੱਚ 1,043, ਕਰਨਾਟਕ ’ਚ 622, ਗੁਜਰਾਤ ’ਚ 575 ਤੇ ਤਾਮਿਲਨਾਡੂ ’ਚ 567 ਨਵੇਂ ਮਾਮਲੇ ਰਿਪੋਰਟ ਹੋਏ ਹਨ।
ਇਸੇ ਤਰ੍ਹਾਂ ਪਿਛਲੇ 24 ਘੰਟਿਆਂ ’ਚ ਮਹਾਰਾਸ਼ਟਰ ’ਚ ਸਭ ਤੋਂ ਵੱਧ 38 ਮਰੀਜ਼ਾਂ ਦੀ ਮੌਤ ਹੋਈ ਹੈ। ਪੰਜਾਬ ਵਿੱਚ 17, ਕੇਰਲ ’ਚ 13, ਉੱਤਰ ਪ੍ਰਦੇਸ਼ ’ਚ 8, ਕਰਨਾਟਕ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ 3 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਦੀ ਹਫ਼ਤਾਵਾਰੀ ਪੌਜ਼ਿਟੀਵਿਟੀ ਦਰ 11.13%, ਕੇਰਲ ਦੀ 5.10%, ਚੰਡੀਗੜ੍ਹ ਦੀ 4.45%, ਗੋਆ ਦੀ 3.83% ਤੇ ਪੰਜਾਬ ਦੀ 3.81% ਹੈ। ਜਿਹੜੇ ਰਾਜਾਂ ਵਿੱਚ ਨਵੇਂ ਮਾਮਲੇ ਲਗਾਤਾਰ ਵਧ ਰਹੇ ਹਨ, ਕੇਂਦਰੀ ਸਿਹਤ ਮੰਤਰਾਲਾ ਉਨ੍ਹਾਂ ਰਾਜਾਂ ਵਿੱਚ ਉੱਚ ਪੱਧਰੀ ਸਮੀਖਿਆ ਮੀਟਿੰਗਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ: Reaction on Punjab Budget: ਕੈਪਟਨ ਸਰਕਾਰ ਦੇ ਕਰਜ਼ ਮਾਫੀ ਦੇ ਐਲਾਨ 'ਤੇ ਵਰ੍ਹੇ ਕਿਸਾਨ, ਉਠਾਏ ਗੰਭੀਰ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin