ਕਰਨਾਲ: ਇੱਥੋਂ ਦੇ ਬੱਲਾ ਪਿੰਡ ਦੀ ਇਕ ਮਹਿਲਾ ਡਰਾਈਵਰ ਨੇ ਆਪਣੀ ਸਖਤ ਮਿਹਨਤ ਨਾਲ ਦੇਸ਼ ਦੀਆਂ ਹੋਰ ਮਹਿਲਾਵਾਂ ਲਈ ਇੱਕ ਮਿਸਾਲ ਪੇਸ਼ ਕੀਤੀ ਹੈ। ਅਰਚਨਾ ਸਿਟੀ ਬੱਸ ਚਲਾਉਣ ਲਈ ਕਰਨਾਲ 'ਚ ਤਾਇਨਾਤ ਹੈ। 32 ਸਾਲ ਦੀ ਅਰਚਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਦੇ ਵੀ ਜ਼ਿੰਦਗੀ 'ਚ ਕੋਈ ਕੰਮ ਛੋਟਾ ਨਹੀਂ ਹੁੰਦਾ। ਜਦੋਂ ਦਿਲ 'ਚ ਇੱਛਾ ਕੁਝ ਚੰਗਾ ਕਰ ਦਿਖਾਉਣ ਦੀ ਹੋਵੇ ਤਾਂ ਵੱਡਾ ਕੰਮ ਵੀ ਛੋਟਾ ਹੋ ਜਾਂਦਾ ਹੈ।ਅਰਚਨਾ ਹੀ ਨਹੀਂ ਉਨ੍ਹਾਂ ਦੀ ਸਹਿਯੋਗੀ ਕਨੈਕਟਰ ਸਰਿਤਾ ਵੀ ਉਨ੍ਹਾਂ ਦੇ ਨਾਲ-ਨਾਲ ਇਸ ਕੰਮ 'ਚ ਉਨਾਂ ਦਾ ਪੂਰਾ ਸਾਥ ਦਿੰਦੀ ਹੈ। ਅਰਚਨਾ ਨੇ ਦੱਸਿਆ ਕਿ ਉਹ ਹਮੇਸ਼ਾ ਤੋਂ ਕੁਝ ਅਜਿਹਾ ਕਰਨਾ ਚਾਹੁੰਦੀ ਸੀ ਜੋ ਸਭ ਤੋਂ ਵੱਖ ਹੋਵੇ। ਇਸ ਲਈ ਉਨ੍ਹਾਂ ਕਰਨਾਲ ਬੱਸ ਸਟੈਂਡ ਤੋਂ ਬੱਸ ਚਲਾਉਣ ਲਈ ਟ੍ਰੇਨਿੰਗ ਵੀ ਲਈ। ਅੱਜ ਅਰਚਨਾ ਸਾਰੀਆਂ ਮਹਿਲਾਵਾਂ ਤੇ ਪੁਰਸ਼ਾਂ ਲਈ ਮਿਸਾਲ ਬਣ ਗਈ ਹੈ।


ਉਨ੍ਹਾਂ ਹਰ ਮਹਿਲਾ ਲਈ ਸੰਦੇਸ਼ ਵੀ ਦਿੱਤਾ ਤੇ ਕਿੱਥੇ ਕਿ ਸਾਰੀਆਂ ਮਹਿਲਾਵਾਂ ਨੂੰ ਘਰੋਂ ਬਾਹਰ ਨਿਕਲਣਾ ਚਾਹੀਦਾ, ਕਿਉਂਕਿ ਅਜਿਹਾ ਕੋਈ ਵੀ ਕੰਮ ਨਹੀਂ ਹੈ, ਜੋ ਮਹਿਲਾਵਾਂ ਨਹੀਂ ਕਰ ਸਕਦੀਆਂ। ਹਾਲਾਂਕਿ ਅਰਚਨਾਂ ਨੇ ਕਿਹਾ ਕਿ ਸ਼ੁਰੂ 'ਚ ਉਨ੍ਹਾਂ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕੀਤਾ ਸੀ ਪਰ ਇਹ ਲਾਜ਼ਮੀ ਹੈ। ਹੁਣ ਉਹ ਪੂਰੇ ਤਰੀਕੇ ਨਾਲ ਆਪਣੇ ਕੰਮ 'ਚ ਆਪਣਾ ਧਿਆਨ ਲਾ ਪਾਉਂਦੀ ਹੈ ਤੇ ਹੁਣ ਕੋਈ ਪ੍ਰੇਸ਼ਾਨੀ ਨਹੀਂ।


ਬੱਸ 'ਚ ਮਹਿਲਾ ਡਰਾਈਵਰ ਅਰਚਨਾ ਦੇ ਨਾਲ ਉਸ ਦੀ ਮਹਿਲਾ ਸਹਿਯੋਗੀ ਬੱਸ ਦੀ ਕੰਡਕਟਰ ਸਰਿਤਾ ਨਾਂ ਦੀ ਮਹਿਲਾ ਹੈ ਜੋ ਉਸ ਦਾ ਪੂਰਾ ਸਾਥ ਦਿੰਦੀ ਹੈ। ਅਰਚਨਾ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਉਨ੍ਹਾਂ ਦਾ ਸੁਫਨਾ ਸੀ ਕਿ ਉਹ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਉਨ੍ਹਾਂ ਦਾ ਸੁਫਨਾ ਸੀ ਕਿ ਉਹ ਕੋਈ ਜਿਹਾ ਕੰਮ ਕਰੇ ਜੋ ਦੂਜੇ ਤੋਂ ਹਟ ਕੇ ਹੋਵੇ।




ਉਸ ਨੇ ਕਰਨਾਲ ਬੱਸ ਸਟੈਂਡ 'ਤੇ ਬੱਸ ਚਲਾਉਣ ਦੀ ਟ੍ਰੇਨਿੰਗ ਲਈ। ਉਹ ਮਹਿਲਾਵਾਂ ਤੇ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਹੈ। ਬੱਸ ਡ੍ਰਾਇਵਰ ਅਰਚਨਾ ਤੇ ਉਸਦੀ ਸਹਿਯੋਗੀ ਕੰਡਕਟਰ ਸਰਿਤਾ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਬਹੁਤ ਚੰਗਾ ਮੌਕਾ ਦਿੱਤਾ ਹੈ। ਉਨ੍ਹਾਂ ਕਹਿਣਾ ਹੈ ਕਿ ਹਰ ਮਹਿਲਾ ਨੂੰ ਘਰ ਤੋਂ ਬਾਹਰ ਨਿੱਕਲਣਾ ਚਾਹੀਦਾ ਹੈ। ਕਿਉਂਕਿ ਅਜਿਹਾ ਕੋਈ ਕੰਮ ਨਹੀਂ ਹੈ ਜੋ ਮਹਿਲਾਵਾਂ ਨਹੀਂ ਕਰ ਸਕਦੀਆਂ। ਸ਼ੁਰੂਆਤ 'ਚ ਸਾਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਮਨ 'ਚ ਕੁਝ ਕਰ ਕੇ ਦਿਖਾਉਣ ਦੀ ਹੋੜ ਸੀ।


ਸਿਟੀ ਬੱਸ 'ਚ ਸਫਰ ਕਰਨ ਵਾਲੇ ਲੋਕ ਵੀ ਮਹਿਲਾ ਬੱਸ ਡ੍ਰਾਇਵਰ ਨੂੰ ਬੱਸ ਚਲਾਉਂਦਿਆਂ ਦੇਖ ਕੇ ਉਸ ਦੇ ਹੌਸਲੇ ਦੀ ਤਾਰੀਫ ਕਰਨ ਚ ਲੱਗੇ ਹੋਏ ਹਨ। ਸਫਰ ਕਰਨ ਵਾਲੇ ਲੋਕ ਵੀ ਕਾਫੀ ਖੁਸ਼ ਹਨ। ਕਾਲਜ 'ਚ ਪੜ੍ਹਨ ਵਾਲੀਆਂ ਵਿਦਿਆਰਥਨ ਨੇ ਦੱਸਿਆ ਕਿ ਸਿਟੀ ਬੱਸ 'ਚ ਸਫਰ ਕਰਕੇ ਅਸੀਂ ਆਪਣੇ ਆਪ ਨੂੰ ਕਾਫੀ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਪਹਿਲਾਂ ਕਾਲਜ ਆਉਣ ਜਾਣ 'ਚ ਕਾਫੀ ਦਿੱਕਤ ਹੁੰਦੀ ਸੀ।