ਨਵੀਂ ਦਿੱਲੀ: ਜੰਮੂ-ਕਸ਼ਮੀਰ ਤੇ ਲੱਦਾਖ ਵਿੱਚ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ। ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਦੱਸ ਦਈਏ ਕਿ ਦੱਖਣੀ ਤੇ ਉੱਤਰੀ ਕਸ਼ਮੀਰ ਵਿੱਚ ਭਾਰੀ ਬਰਫਬਾਰੀ ਹੋਈ।
ਪਿਛਲੇ 24 ਘੰਟਿਆਂ ਵਿੱਚ ਗੁਲਮਰਗ ਵਿੱਚ 6 ਇੰਚ, ਗੁਰੇਜ਼ ਵਿੱਚ ਇੱਕ ਫੁੱਟ ਬਰਫ ਦਰਜ ਕੀਤੀ ਗਈ, ਜਦੋਂਕਿ ਭਾਰੀ ਬਰਫਬਾਰੀ ਦੱਖਣੀ ਕਸ਼ਮੀਰ ਵਿੱਚ ਜਵਾਹਰ ਸੁਰੰਗ ਦੁਆਲੇ ਪੈ ਰਹੀ ਹੈ।
ਲੱਦਾਖ ਵਿੱਚ ਐਤਵਾਰ ਤੋਂ ਬਰਫਬਾਰੀ ਜਾਰੀ ਹੈ। ਇਸ ਦੇ ਨਾਲ ਹੀ ਕਾਰਗਿਲ ਵਿੱਚ ਹਲਕੀ ਬਰਫਬਾਰੀ ਜਾਰੀ ਹੈ ਤੇ ਦਰਾਸ ਤੇ ਜ਼ੋਜਿਲਾ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਤਾਜ਼ਾ ਬਰਫਬਾਰੀ ਕਾਰਨ ਸ੍ਰੀਨਗਰ-ਲੇਹ ਹਾਈਵੇ ਨੂੰ ਖੋਲ੍ਹਣ ਦੇ ਕੰਮ 'ਚ ਹੁਣ ਹੋਰ ਦੇਰੀ ਹੋਵੇਗੀ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਸਾਬਕਾ ਪਤਨੀ ਨੇ ਰਚਾਇਆ ਅਧਿਆਪਕ ਨਾਲ ਵਿਆਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin