ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਸਾਬਕਾ ਪਤਨੀ ਨੇ ਰਚਾਇਆ ਅਧਿਆਪਕ ਨਾਲ ਵਿਆਹ
ਦੁਨੀਆ ਦੇ ਸਭ ਤੋਂ ਅਮੀਰ ਤੇ ਐਮੇਜ਼ੌਨ ਦੇ ਬਾਨੀ ਜੈਫ਼ ਬੇਜੋਸ ਦੀ ਸਾਬਕਾ ਪਤਨੀ ਮੈਕੈਂਜ਼ੀ ਸਕੌਟ ਨੇ ਹੁਣ ਇੱਕ ਅਧਿਆਪਕ ਨਾਲ ਵਿਆਹ ਰਚਾ ਲਿਆ ਹੈ। ਜੈਫ਼ ਨਾਲ ਤਲਾਕ ਤੋਂ ਬਾਅਦ ਮੈਕੈਂਜ਼ੀ ਨੂੰ 38 ਅਰਬ ਅਮਰੀਕੀ ਡਾਲਰ ਦੇ ਸ਼ੇਅਰ ਮਿਲੇ ਸਨ। ਮੈਕੈਂਜ਼ੀ ਸਕੌਟ ਇੱਕ ਲੇਖਿਕਾ ਤੇ ਸਮਾਜ ਸੇਵਕਾ ਹਨ।
ਹੁਣ ਮੈਕੈਂਜ਼ੀ ਨੇ ਅਮਰੀਕਾ ਦੇ ਸਿਆਟਲ ’ਚ ਰਹਿੰਦੇ ਸਾਇੰਸ ਦੇ ਅਧਿਆਪਕ ਡੈਨ ਜੈਵੇਟ ਨਾਲ ਵਿਆਹ ਰਚਾ ਲਿਆ ਹੈ। ਇਸ ਸਬੰਧੀ ਐਲਾਨ ਉਨ੍ਹਾਂ ਵਿਆਹ ਦੇ ਤੁਰੰਤ ਬਾਅਦ ਕੀਤਾ। ਦੱਸ ਦੇਈਏ ਕਿ ਜੈਫ਼ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ; ਜਿਨ੍ਹਾਂ ਕੋਲ 186.6 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਹੈ।
ਡੈਨ ਜੈਵੇਟ ਪਿਛਲੇ ਕਈ ਦਹਾਕਿਆਂ ਤੋਂ ਅਧਿਆਪਕ ਹਨ। ਉਹ ਉਸ ਲੇਕਸਾਈਡ ਸਕੂਲ ਵਿੱਚ ਅਧਿਆਪਕ ਵੀ ਰਹਿ ਚੁੱਕੇ ਹਨ, ਜਿੱਥੇ ਸਕੌਟ ਦੇ ਬੱਚੇ ਪੜ੍ਹਦੇ ਸਨ। ਉੱਧਰ ਐਮੇਜ਼ੌਨ ਦੇ ਮਾਲਕ ਜੈਫ਼ ਬੇਜੋਸ ਨੇ ਕਿਹਾ ਕਿ ਡੈਨ ਵਧੀਆ ਵਿਅਕਤੀ ਹੈ ਤੇ ਉਹ ਉਨ੍ਹਾਂ ਦੋਵਾਂ ਲਈ ਖ਼ੁਸ਼ ਹਨ। 50 ਸਾਲਾ ਮੈਕੈਂਜ਼ੀ ਸਕੌਟ 54.5 ਅਰਬ ਡਾਲਰ ਦੀ ਸੰਪਤੀ ਨਾਲ ਦੁਨੀਆ ਦੇ 22ਵੇਂ ਸਭ ਤੋਂ ਅਮੀਰ ਵਿਅਕਤੀਆਂ ’ਚ ਸ਼ਾਮਲ ਹਨ।
ਸਕੌਟ ਨੇ ਖ਼ੁਦ ਪਿਛਲੇ ਵਰ੍ਹੇ ਜੁਲਾਈ ਮਹੀਨੇ 116 ਸਵੈ–ਸੇਵੀ ਜੱਥੇਬੰਦੀਆਂ ਨੂੰ 1.68 ਅਰਬ ਅਮਰੀਕੀ ਡਾਲਰ ਦੀ ਰਕਮ ਦਾਨ ਕੀਤੀ ਸੀ ਕਿ ਤਾਂ ਜੋ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਹੋ ਸਕੇ। ਉਹ ਅਮਰੀਕਾ ’ਚ ਦੂਜੇ ਸਭ ਤੋਂ ਜ਼ਿਆਦਾ ਦਾਨ ਕਰਨ ਵਾਲੇ ਵਿਅਕਤੀ ਹਨ। ਪਹਿਲੇ ਨੰਬਰ ਉੱਤੇ ਉਨ੍ਹਾਂ ਦੇ ਸਾਬਕਾ ਪਤੀ ਜੈਫ਼ ਬੇਜੋਸ ਹੀ ਹਨ, ਜਿਨ੍ਹਾਂ ਨੇ 10 ਅਰਬ ਡਾਲਰ ਦਾ ਦਾਨ ਕੀਤਾ ਸੀ।
ਇਹ ਵੀ ਪੜ੍ਹੋ: Kangana Ranaut ਦੇ ਮੁੱਦੇ ’ਤੇ ਗੁਲ ਪਨਾਗ ਦਾ ਵਧੀਆ ਜਵਾਬ, ਸਵੱਰਾ ਭਾਸਕਰ ਨੇ ਕਿਹਾ, 'ਵੈੱਲ ਡਨ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin