ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਅਸਰ ਕਿਸਾਨਾਂ 'ਤੇ ਵੀ ਬਾਖੂਬੀ ਪੈਣ ਲੱਗਾ ਹੈ। ਇਸ ਮਹਾਮਾਰੀ ਕਾਰਨ ਕਿਸਾਨਾਂ ਨੂੰ ਮੱਕੀ ਦਾ ਵਾਜਬ ਭਾਅ ਮਿਲਣਾ ਮੁਸ਼ਕਲ ਕਿਉਂਕਿ ਫਿਲਹਾਲ ਮੱਕੀ ਦੀ ਉਦਯੋਗਕ ਮੰਗ ਨਾਂਹ ਦੇ ਬਰਾਬਰ ਹੈ। ਜਦਕਿ ਉਤਪਾਦਨ ਇਸ ਵਾਰ ਪਹਿਲਾਂ ਨਾਲੋਂ ਕਿਤੇ ਬਿਹਤਰ ਹੈ।
ਦੇਸ਼ 'ਚ ਬਿਹਾਰ ਅਜਿਹਾ ਸੂਬਾ ਹੈ ਜਿੱਥੇ ਸਾਲ 'ਚ ਤਿੰਨ ਸੀਜ਼ਨ ਮੱਕੀ ਦੀ ਖੇਤੀ ਕੀਤੀ ਜਾਂਦੀ ਹੈ। ਪਿਛਲੇ ਸਾਲ ਵਧੀਆਂ ਮੁੱਲ ਮਿਲਣ 'ਤੇ ਇਸ ਵਾਰ ਕਿਸਾਨਾਂ ਨੇ ਵਧ ਚੜ੍ਹ ਕੇ ਮੱਕੀ ਦੀ ਬਿਜਾਈ ਕੀਤੀ ਪਰ ਹੁਣ ਮਜਬੂਰਨ ਪਹਿਲਾਂ ਤੋਂ ਅੱਧੀ ਕੀਮਤ 'ਤੇ ਫ਼ਸਲ ਵੇਚਣੀ ਪੈ ਰਹੀ ਹੈ।
ਜਿੱਥੇ ਪਿਛਲੇ ਸਾਲ ਮੱਕੀ ਦਾ ਰੇਟ 1600 ਤੋਂ 2200 ਰੁਪਏ ਪ੍ਰਤੀ ਕੁਇੰਟਲ ਤਕ ਸੀ, ਇਸ ਵਾਰ ਸਿਰਫ਼ 1050 ਰੁਪਏ ਪ੍ਰਤੀ ਕੁਇੰਟਲ ਤਕ ਸਿਮਟ ਗਿਆ ਹੈ। ਇਸ ਕਾਰਨ ਕਿਸਾਨਾਂ ਲਈ ਇਹ ਘਾਟੇ ਦਾ ਸੌਦਾ ਸਾਬਤ ਹੋਇਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਉਧਰ ਪੋਲਟਰੀ ਉਦਯੋਗ 'ਤੇ ਵੀ ਕੋਰੋਨਾ ਮਹਾਮਾਰੀ ਦਾ ਬਹੁਤ ਮਾੜਾ ਅਸਰ ਹੋਇਆ ਹੈ। ਇਸ ਕਾਰਨ ਅੰਡੇ ਤੇ ਮੁਰਗੀਆਂ ਦੀ ਕੀਮਤ ਉਨ੍ਹਾਂ ਦੀ ਲਾਗਤ ਤੋਂ ਘੱਟ ਗਈ ਹੈ। ਮੌਜੂਦਾ ਸਮੇਂ ਇਕ ਅੰਡੇ ਦੀ ਲਾਗਤ 3.20 ਰੁਪਏ ਹੈ ਜਦਕਿ ਇਸ ਦੀ ਕੀਮਤ ਤਿੰਨ ਰੁਪਏ ਹੈ। ਇਸ ਕਾਰਨ ਕਈ ਪੋਲਟਰੀ ਫਾਰਮ ਵੀ ਬੰਦ ਹੋ ਗਏ ਹਨ।
ਇਹ ਵੀ ਪੜ੍ਹੋ: ਅੱਤ ਦੀ ਗਰਮੀ 'ਚ ਖੇਤੀਬਾੜੀ ਯੂਨੀਵਰਸਿਟੀ ਦੀ ਕਿਸਾਨਾਂ ਨੂੰ ਸਲਾਹ
ਇਹ ਵੀ ਪੜ੍ਹੋ: ਕੋਰੋਨਾ ਮਹਾਮਾਰੀ ਦੌਰਾਨ ਵੀ ਮਾਲੋ-ਮਾਲ ਹੋਇਆ ਫੇਸਬੁੱਕ ਦਾ ਮਾਲਕ, ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ