ਲੁਧਿਆਣਾ: ਭਾਰਤ 'ਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੇ ਚੱਲਦਿਆਂ 24 ਤੋਂ 28 ਮਈ ਤਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਲੂ ਦੇ ਨਾਲ-ਨਾਲ ਤਾਪਮਾਨ 45 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਰ ਕੇਕੇ ਗਿੱਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧੇਗਾ।


ਉਨ੍ਹਾਂ ਦੱਸਿਆ ਕਿ ਗਰਮ ਹਵਾਵਾਂ ਚੱਲਣ ਦੇ ਆਸਾਰ ਹਨ ਤੇ 29 ਮਈ ਤੋਂ ਬਾਅਦ ਪੱਛਮੀ ਗੜਬੜੀ ਕਾਰਨ ਮੌਸਮ 'ਚ ਤਬਦੀਲੀ ਹੋਵੇਗੀ। ਗਰਮ ਹਵਾਵਾਂ 'ਚ ਕਿਸਾਨਾਂ ਨੂੰ ਵੀ ਧਿਆਨ ਰੱਖਣ ਲਈ ਕਿਹਾ ਤੇ ਲੋਕਾਂ ਨੂੰ ਅਪੀਲ ਕੀਤੀ ਦੁਪਹਿਰ ਦੇ ਸਮੇਂ ਬਾਹਰ ਨਿੱਕਲਣ ਤੋਂ ਗੁਰੇਜ਼ ਕਰਨ।


ਇਹ ਵੀ ਪੜ੍ਹੋ: ਕੈਨੇਡਾ 'ਚ ਵੀ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ, ਸਰਕਾਰ ਨੇ ਚੁੱਕਿਆ ਸਖਤ ਕਦਮ


ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, ਛੇ ਨਵੇਂ ਕੇਸ ਆਏ ਸਾਹਮਣੇ, ਕੁੱਲ ਅੰਕੜਾ 220


ਲੂ ਤੋਂ ਬਚਣ ਲਈ ਜ਼ਿਆਦਾ ਪਾਣੀ ਪੀਤਾ ਜਾਵੇ ਤੇ ਨਿੰਬੂ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ। 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ