West Bengal Elections 2021: ਦੇਸ਼ ’ਚ ਵਧਦੇ ਕੋਰੋਨਾ ਸੰਕਟ ਦੌਰਾਨ ਚੋਣਾਂ ’ਚ ਭੀੜ ਨੂੰ ਲੈ ਕੇ ਕਈ ਤਰ੍ਹਾਂ ਦੇ ਗੰਭੀਰ ਸੁਆਲ ਉੱਠ ਰਹੇ ਹਨ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਸਿਰਫ਼ ਬੰਗਾਲ ਵਿੱਚ ਹੀ ਚੋਣਾਂ ਹੋਣੀਆਂ ਬਾਕੀ ਹਨ। ਇੱਥੇ ਆਗੂਆਂ ਦੀਆਂ ਚੋਣ ਰੈਲੀਆਂ ਵਿੱਚ ਸੈਂਕੜੇ ਦੀ ਗਿਣਤੀ ’ਚ ਲੋਕ ਆ ਰਹੇ ਹਨ। ਕੋਵਿਡ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਬੰਗਾਲ ਕੋਰੋਨਾ ਟੈਸਟਿੰਗ ਦੇ ਮਾਮਲੇ ’ਚ ਕਾਫ਼ੀ ਪਿੱਛੇ ਹੈ।


ਕੋਰੋਨਾ ਦੇ ਸੈਂਪਲ ਟੈਸਟ ਮਾਮਲੇ ’ਚ ਬੰਗਾਲ ਦਾ 10ਵਾਂ ਸਥਾਨ ਹੈ। ਦੇਸ਼ ਵਿੱਚ ਕੁੱਲ 14 ਲੱਖ 73 ਹਜ਼ਾਰ ਤੋਂ ਵੱਧ ਕੋਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ ਬੰਗਾਲ ’ਚ ਸਿਰਫ਼ 42 ਹਜ਼ਾਰ ਟੈਸਟ ਹੋਏ ਹਨ। ਮਹਾਰਾਸ਼ਟਰ ’ਚ ਸਭ ਤੋਂ ਵੱਧ 2.3 ਲੱਖ ਟੈਸਟ ਹੋਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 2.1 ਲੱਖ, ਗੁਜਰਾਤ ’ਚ 1.6 ਲੱਖ, ਕਰਨਾਟਕ ’ਚ 1.3 ਲੱਖ, ਤੇਲੰਗਾਨਾ ’ਚ 1.1 ਲੱਖ, ਬਿਹਾਰ ’ਚ 1 ਲੱਖ, ਤਾਮਿਲ ਨਾਡੂ ’ਚ 95 ਹਜ਼ਾਰ, ਦਿੱਲੀ ’ਚ 82 ਹਜ਼ਾਰ, ਛੱਤੀਸਗੜ੍ਹ ’ਚ 53 ਹਜ਼ਾਰ ਟੈਸਟ ਹੋਏ। ਚੋਣਾਂ ਵਾਲੇ ਰਾਜ ਬੰਗਾਲ ਸਿਰਫ਼ 42 ਹਜ਼ਾਰ ਟੈਸਟ ਹੋਏ ਹਨ।


ਬੀਤੇ ਦਿਨੀਂ ਪੱਛਮੀ ਬੰਗਾਲ ’ਚ ਇੱਕ ਦਿਨ ਵਿੱਚ ਹੀ ਕੋਵਿਡ-19 ਦੇ ਹੁਣ ਤੱਕ ਦੇ ਸਭ ਤੋਂ ਵੱਧ 6,769 ਮਾਮਲੇ ਸਾਹਮਣੇ ਆਏ ਹਨ। ਉੱਧਰ 22 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦਾ ਕੁੱਲ ਅੰਕੜਾ 10,480 ’ਤੇ ਪੁੱਜ ਗਿਆ ਹੈ। ਇੱਥੇ ਹਾਲੇ ਵੀ 36,981 ਐਕਟਿਵ ਕੇਸ ਹਨ।


ਪੱਛਮੀ ਬੰਗਾਲ ’ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਪ੍ਰੋਟੋਕੋਲ ਬਣਾ ਕੇ ਰੱਖਣ ਨੂੰ ਲੈ ਕੇ ਰਾਜ ਦੇ ਮੁੱਖ ਚੋਣ ਅਧਿਕਾਰੀ ਏਰਿਜ ਆਫ਼ਤਾਬ ਨੇ ਅੱਜ ਇੱਕ ਸਰਬ ਪਾਰਟੀ ਮੀਟਿੰਗ ਸੱਦੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੁੰ ਆਖ਼ਰੀ ਤਿੰਨ ਗੇੜਾਂ ਨੂੰ ਕਲੱਬ ਕਰਨ ਦਾ ਪ੍ਰਸਤਾਵ ਰੱਖਿਆ।


ਤ੍ਰਿਣਮੂਲ ਸੁਪਰੀਮੋ ਨੇ ਇਸ ਤੋਂ ਪਹਿਲਾਂ ਇੱਕ ਇੰਟਰਵਿਊ ’ਚ ਆਖਿਆ ਸੀ ਜਦੋਂ ਚੋਣਾਂ ਚੱਲ ਰਹੀਆਂ ਸਨ, ਤਾਂ ਅਸੀਂ ਪ੍ਰਚਾਰ ਕਰਾਂਗੇ ਹੀ। ਭਾਜਪਾ ਦੇ ਚੋਣ ਪ੍ਰਚਾਰ ਦੌਰਾਨ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਜਿਹੇ ਰਾਜਾਂ ਤੋਂ ਲੋਕ ਇਸ ਰਾਜ ਵਿੱਚ ਆ ਰਹੇ ਹਨ। ਮੈਂ ਨਹੀਂ ਜਾਣਦੀ ਕਿ ਚੋਣ ਕਮਿਸ਼ਨ ਨੇ ਪਹਿਲਾਂ ਕੋਵਿਡ ਫ਼ੈਕਟਰ ਉੱਤੇ ਵਿਚਾਰ ਕਿਉਂ ਨਹੀਂ ਕੀਤਾ।


ਇਹ ਵੀ ਪੜ੍ਹੋ: Pakistan Social Media Ban: ਇਮਰਾਨ ਖ਼ਾਨ ਸਰਕਾਰ ਨੇ ਜਾਰੀ ਕੀਤਾ ਤੁਗਲਕੀ ਫਰਮਾਨ, ਪਾਕਿਸਤਾਨ ਵਿਚ ਸੋਸ਼ਲ ਮੀਡੀਆ 'ਤੇ ਪਾਬੰਦੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904