ਨਵੀਂ ਦਿੱਲੀ: ਦਿੱਲੀ ਦੇਸ਼ ਦਾ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਸ਼ਹਿਰ ਬਣ ਗਿਆ ਹੈ। ਦਿੱਲੀ 'ਚ ਇਕ ਹੀ ਦਿਨ 'ਚ ਮੁੰਬਈ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ 'ਚ ਬੁੱਧਵਾਰ ਕੋਰੋਨਾ ਦੇ 17 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ ਜੋ ਕਿਸੇ ਸ਼ਹਿਰ 'ਚ ਇਕ ਦਿਨ 'ਚ ਸਭ ਤੋਂ ਜ਼ਿਆਦਾ ਮਾਮਲੇ ਆਏ ਹਨ। 


ਮੁੰਬਈ 'ਚ ਇੱਕ ਦਿਨ 'ਚ ਸਭ ਤੋਂ ਵੱਧ 11 ਹਜ਼ਾਰ ਮਾਮਲੇ


ਮੁੰਬਈ 'ਚ ਹੁਣ ਤਕ ਇੱਕ ਦਿਨ 'ਚ ਸਭ ਤੋਂ ਜ਼ਿਆਦਾ 11,163 ਕੇਸ 4 ਅਪ੍ਰੈਲ ਨੂੰ ਦਰਜ ਕੀਤੇ ਗਏ ਸਨ। ਹਾਲਾਂਕਿ ਮੁੰਬਈ 'ਚ ਵੀਰਵਾਰ ਕੋਰੋਨਾ ਵਾਇਰਸ ਦੇ 8,217 ਨਵੇਂ ਮਾਮਲੇ ਆਏ ਤੇ 49 ਮੌਤਾਂ ਹੋਈਆਂ। ਇਸ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 5,53,159 ਹੋ ਗਏ ਤੇ ਮ੍ਰਿਤਕਾਂ ਦੀ ਸੰਖਿਆ 12,189 ਹੋ ਗਈ। ਇੱਥੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਮਲੇ ਚਾਰ ਅਪ੍ਰੈਲ ਨੂੰ ਆਏ ਸਨ।


ਦਿੱਲੀ 'ਚ ਕੱਲ੍ਹ ਕੋਰੋਨਾ ਨਾਲ ਹੋਈਆਂ 112 ਮੌਤਾਂ


ਦਿੱਲੀ 'ਚ ਵੀਰਵਾਰ ਕੋਵਿਡ-19 ਦੇ 16,999 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਸ਼ਨ ਕਾਰਨ 112 ਮੌਤਾਂ ਹੋਈਆਂ। ਰਾਜਧਾਨੀ 'ਚ ਇਕ ਦਿਨ ਪਹਿਲਾਂ ਇਨਫੈਕਸ਼ਨ ਦੇ 17,282 ਨਵੇਂ ਮਾਮਲੇ ਸਾਹਮਣੇ ਆਏ ਸਨ। ਜੋ ਹੁਣ ਤਕ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਮਾਮਲਿਆਂ 'ਚ ਇਜ਼ਾਫਾ ਹੋ ਰਿਹਾ ਹੈ। ਸ਼ਹਿਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ ਵਧ ਕੇ 11,652 ਹੋ ਗਈ ਹੈ।


ਦਿੱਲੀ 'ਚ ਇਨਫੈਕਸ਼ਨ ਦਰ 20 ਤੋਂ ਪਾਰ


ਦਿੱਲੀ 'ਚ ਵੀਰਵਾਰ ਇਨਫੈਕਸ਼ਨ ਦਰ 20.22 ਫੀਸਦ ਤੇ ਪਹੁੰਚ ਗਈ। ਜੋ ਸ਼ਹਿਰ 'ਚ ਹੁਣ ਤਕ ਦਾ ਸਿਖਰ ਹੈ। ਬੁੱਧਵਾਰ ਇਨਫੈਕਸ਼ਨ ਦਰ 15.92 ਫੀਸਦ ਸੀ। ਇਨਫੈਕਸ਼ਨ ਦੇ ਕੁੱਲ 7,84,137 ਮਾਮਲੇ ਹੋ ਚੁੱਕੇ ਹਨ। 7.18 ਲੱਖ ਤੋਂ ਵੱਧ ਮਰੀਜ਼ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਸੰਖਿਆ 54,309 ਹੋ ਗਈ ਹੈ।