ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਪਰ ਫਿਲਹਾਲ ਜਾਣਕਾਰੀ ਮਿਲ ਰਹੀ ਹੈ ਕਿ ਅਜੇ ਵੈਕਸੀਨ ਆਉਣ ਵਾਲੇ ਅਗਲੇ ਕੁਝ ਮਹੀਨਿਆਂ ਦਾ ਸਮਾਂ ਹੋਰ ਲੱਗ ਜਾਵੇਗਾ। ਇਹ ਵੈਕਸੀਨ ਅਗਲੇ ਸਾਲ ਦੀ ਤਿਮਾਹੀ ਤਕ ਆ ਪਾਏਗੀ। ਇਹ ਗੱਲ ਪਾਰਲੀਮੈਂਟ ਦੀ ਸਾਈਂਸ ਐਂਡ ਟੈਕਨਾਲੋਜੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਬੈਠਕ ਦੌਰਾਨ ਸਾਹਮਣੇ ਆਈ ਹੈ


ਸਾਈਂਸ ਐਂਡ ਟੈਕਨਾਲੋਜੀ ਵਿਭਾਗ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਬੈਠਕ ਦੌਰਾਨ ਚਰਚਾ ਇਸ ਗੱਲ 'ਤੇ ਹੋ ਰਹੀ ਸੀ ਕਿ ਕੋਰੋਨਾ ਵਾਇਰਸ ਨੂੰ ਲੈਕੇ ਕਿਸ ਤਰੀਕੇ ਦੀਆਂ ਤਿਆਰੀਆਂ ਹੋਈਆਂ ਹਨ ਅਤੇ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੀਆਂ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।


ਏਨਾ ਹੀ ਨਹੀਂ ਕੋਰੋਨਾ ਜਿਹੀ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ 'ਚ ਕਿਸ ਤਰੀਕੇ ਦੀਆਂ ਹੋਰ ਤਿਆਰੀਆਂ ਦੀ ਲੋੜ ਹੈ। ਇਸ ਦੌਰਾਨ ਜਦੋਂ ਕੇਮਟੀ ਦੇ ਮੈਂਬਰਾਂ ਨੇ ਸਾਈਂਸ ਐਂਡ ਟੈਕਨਾਲੋਜੀ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਨਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਇੰਤਜ਼ਾਮਾਂ ਅਤੇ ਵੈਕਸੀਨ ਨੂੰ ਲੈਕੇ ਸਵਾਲ ਪੁੱਛਿਆ ਤਾਂ ਜਾਣਕਾਰੀ ਦਿੱਤੀ ਗਈ ਕਿ ਇਹ ਵੈਕਸੀਨ ਆਉਣ 'ਚ ਅਜੇ ਛੇ ਤੋਂ ਅੱਠ ਮਹੀਨੇ ਦਾ ਹੋਰ ਸਮਾਂ ਲੱਗ ਸਕਦਾ ਹੈ।


ਵਿਕਾਸ ਦੁਬੇ ਨੂੰ ਮੰਤਰੀ ਨੇ ਦਿੱਤੀ ਸੀ ਪਨਾਹ, ਵੱਡਾ ਖ਼ੁਲਾਸਾ!


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ