ਸੋਨੀਪਤ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕੁੰਡਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਦੇਰ ਰਾਤ ਤੇ ਅੱਜ ਸਵੇਰੇ ਦੋ ਕਿਸਾਨਾਂ ਦੀ ਕੁੰਡਲੀ ਬਾਰਡਰ 'ਤੇ ਮੌਤ ਹੋ ਗਈ। ਦੋਵੇਂ ਕਿਸਾਨ ਪੰਜਾਬ ਦੇ ਰਹਿਣ ਵਾਲੇ ਸਨ।


ਪਟਿਆਲਾ ਦੇ ਰਹਿਣ ਵਾਲੇ ਬਲਬੀਰ ਨਾਂ ਦੇ ਕਿਸਾਨ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਦੱਸੀ ਜਾ ਰਹੀ ਹੈ। ਇਸ ਦੀ ਪੁਸ਼ਟੀ ਸੋਨੀਪਤ ਦੇ ਸਿਹਤ ਵਿਭਾਗ ਦੇ ਅਧਿਕਾਰੀ ਕਰ ਚੁੱਕੇ ਹਨ। ਕਿਸਾਨ ਲੀਡਰਾਂ ਨੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।


ਕਿਸਾਨ ਲੀਡਰ ਜਗਜੀਤ ਸਿੰਘ ਨੇ ਕਿਹਾ ਸਰਕਾਰ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਇਸ ਲਈ ਕਿਸਾਨਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤਕ 400 ਕਿਸਾਨਾਂ ਦੀ ਸ਼ਹਾਦਤ ਇਸ ਅੰਦੋਲਨ ਵਿੱਚ ਹੋ ਚੁੱਕੀ ਹੈ ਪਰ ਕਿਸੇ ਦੀ ਵੀ ਰਿਪੋਰਟ ਪੌਜ਼ੇਟਿਵ ਨਹੀਂ ਆਈ। ਇਹ ਸਰਕਾਰ ਦੀ ਚਾਲ ਹੈ ਕਿ ਕਿਵੇਂ ਨਾ ਕਿਵੇਂ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ ਤੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾਵੇ ਕਿ ਹੁਣ ਕਿਸਾਨ ਅੰਦੋਲਨ ਵਿੱਚ ਕੋਰੋਨਾ ਆ ਗਿਆ ਹੈ।


ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੋਸਟਮਾਰਟਮ ਅਧਿਕਾਰੀ ਡਾਕਟਰ ਗਿੰਨੀ ਲਾਂਬਾ ਨੇ ਦੱਸਿਆ ਕਿ ਸਾਨੂੰ ਪੁਲਿਸ ਨੇ ਕਿਹਾ ਸੀ ਕਿ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਟੈਸਟ ਕੀਤਾ ਜਾਵੇ, ਜਿਸ ਵਿੱਚ ਬਲਬੀਰ ਨਾਂ ਦੇ ਕਿਸਾਨ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਉਧਰ ਦੂਜਾ ਕਿਸਾਨ ਲੁਧਿਆਣਾ ਦਾ ਰਹਿਣ ਵਾਲਾ ਮਹੇਂਦਰ ਸਿੰਘ ਸੀ ਜਿਸ ਦੀ ਅੰਦੋਲਨ 'ਚ ਮੌਤ ਹੋ ਗਈ। 


ਇਹ ਵੀ ਪੜ੍ਹੋਹਰ ਰਾਤ ਗੁਆਂਢੀ ਦੇ ਘਰੋਂ ਆਉਂਦੀਆਂ ਸੀ ਤੇਜ਼ ਆਵਾਜਾਂ, ਦਰਵਾਜੇ 'ਚ ਰੱਖੀ ਚਿੱਠੀ 'ਚ ਲਿਖਿਆ- ਥੋੜ੍ਹੀ ਹੋਲੀ....


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904