ਨਵੀਂ ਦਿੱਲੀ: ਦੇਸ਼ ਦੀ ਕੋਵਿਡ ਖਿਲਾਫ ਲੜਾਈ 'ਚ ਇਸਰੋ ਲਗਾਤਾਰ ਆਪਣੀ ਹਿੱਸੇਦਾਰੀ ਨਿਭਾਅ ਰਿਹਾ ਹੈ। ਹੁਣ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਨੇ ਮੈਡੀਕਲ ਆਕਸੀਜਨ ਕੰਸਟ੍ਰੇਟਰ ਬਣਾਇਆ ਹੈ। ਜਿਸ ਦਾ ਨਾਂ 'ਸ਼ਵਾਸ' ਦਿੱਤਾ ਗਿਆ ਹੈ ਜੋ ਆਕਸੀਜਨ ਸਪੋਰਟ 'ਤੇ ਰਹਿਣ ਵਾਲੇ ਮਰੀਜ਼ ਨੂੰ ਆਕਸੀਜਨ ਦਾ ਸਹੀ ਪੱਧਰ 95 ਫੀਸਦ ਤੋਂ ਜ਼ਿਆਦਾ ਆਕਸੀਜਨ ਦੇਵੇਗਾ।
ਇਸਰੋ ਵੱਲੋਂ ਬਣਾਏ ਗਏ ਸ਼ਵਾਸ ਆਕਸੀਜਨ ਕੰਸਟ੍ਰੇਟਰ ਪ੍ਰੈਸ਼ਰ ਸਵਿੰਗ ਐਡਸੌਰਪਸ਼ਨ ਵੱਲੋਂ ਹਵਾ ਨਾਲ ਨਾਇਟ੍ਰੋਜਨ ਗੈਸ ਨੂੰ ਵੱਖ ਕਰਕੇ ਆਕਸੀਜਨ ਦੀ ਮਾਤਰਾ ਨੂੰ ਵਧਾ ਕੇ ਮਰੀਜ਼ਾਂ ਨੂੰ ਦੇਵੇਗਾ। ਇਹ ਇੱਕ ਮਿੰਟ ਦੇ ਅੰਦਰ ਕਰੀਬ 10 ਲੀਟਰ ਆਕਸੀਜਨ ਦੇਣ 'ਚ ਸਮਰੱਥ ਹੈ ਜਿਸ ਨਾਲ ਇਕ ਹੀ ਸਮੇਂ ਦੋ ਮਰੀਜ਼ਾਂ ਦਾ ਇਲਾਜ ਹੋ ਸਕਦਾ ਹੈ।
ਆਕਸੀਜਨ ਕੰਸਟ੍ਰੇਸ਼ਨ, ਪ੍ਰੈਸ਼ਰ ਤੇ ਫਲੋ ਰੋਟ ਨੂੰ ਡਿਸਪਲੇਅ ਕਰੇਗਾ
ਇਸਰੋ ਇਸ ਮਹਾਮਾਰੀ 'ਚ ਲਗਾਤਾਰ ਦੇਸ਼ ਦੀ ਮਦਦ ਲਈ ਅੱਗੇ ਆਇਆ ਹੈ। ਇਸ ਤੋਂ ਪਹਿਲਾਂ ਦੇਸ਼ ਇਨ੍ਹਾਂ ਹਾਊਸ ਮੈਡੀਕਲ ਟੈਕਨਾਲੋਜੀ ਤੋਂ ਇਲਾਵਾ ਵੱਡੇ-ਵੱਡੇ ਟੈਕਸ ਲਿਕੁਇਡ ਆਕਸੀਜਨ ਭੇਜਿਆ ਗਿਆ। ਇਸਰੋ ਵੱਲੋਂ ਬਣਾਏ ਗਏ ਇਹ ਕੰਸਟ੍ਰੇਟਰ 600 ਵਾਟ ਪਾਵਰ ਦਾ ਹੈ ਜੋ ਕਿ 220V/50 ਹਰਟਜ਼ ਦੇ ਵੋਲਟੇਜ਼ ਤੇ ਚੱਲਣਗੇ ਜਿਸ 'ਚ ਆਕਸੀਜਨ ਕੰਸਟ੍ਰੇਸ਼ਨ 82 ਫੀਸਦ ਤੋਂ 95 ਫੀਸਦ ਜ਼ਿਆਦਾ ਹੋਵੇਗਾ।
ਇਸ 'ਚ ਫਲੋ ਰੇਟ 'ਤੇ ਲੋ ਪਿਓਰਟੀ ਜਾਂ ਘੱਟ ਜਾਂ ਹਾਈ ਲੈਵਲ ਪਿਓਰਟੀ ਲਈ ਆਡੀਬਲ ਅਲਾਰਮ ਵੀ ਰੱਖਿਆ ਗਿਆ ਹੈ। ਇਸਰੋ ਵੱਲੋਂ ਬਣਾਏ ਗਏ ਇਸ ਆਕਸੀਜਨ ਕੰਸਟ੍ਰੇਟਰ ਦਾ ਵਜ਼ਨ ਕਰੀਬ 44 ਕਿੱਲੋ ਹੈ ਜੋ ਕਿ ਆਕਸੀਜਨ ਕੰਸਟ੍ਰੇਸ਼ਨ, ਪ੍ਰੈਸ਼ਰ ਤੇ ਫਲੋ ਰੇਟ ਨੂੰ ਡਿਸਪਲੇਅ ਕਰੇਗਾ। ਇਸਰੋ ਦੇ ਇੰਜਨੀਅਰਸ ਨੇ ਇਸ ਪੂਰੇ ਪ੍ਰੋਸੈਸ ਨੂੰ ਸਮਝਿਆ, ਥਿਓਰੀ ਨੂੰ ਸਟੱਡੀ ਕੀਤਾ ਤੇ ਇਸ ਨੂੰ ਬਣਾਉਣ 'ਚ ਕਾਮਯਾਬ ਹੋਏ।
ਵੀਐਸਐਸਸੀ ਦਾ ਕਹਿਣਾ ਹੈ ਕਿ ਮੈਡੀਕਲ ਇਕਿਊਪਮੈਂਟ ਬਣਾਉਣਾ ਇਸਰੋ ਦੇ ਅਧੀਨ ਨਹੀਂ ਆਉਂਦਾ ਕਿਉਂਕਿ ਇਸ 'ਚ ਹਿਊਮਨ ਸਾਇਕੌਲੋਜੀ ਦਾ ਗਹਿਰੀ ਸਮਝ ਚਾਹੀਦੀ ਹੈ। ਸਾਹ ਨਾਲ ਜੁੜੇ ਡਿਵਾਈਸ ਬਣਾਉਣਾ ਡਾਕਟਰਾਂ ਦੀ ਅਸਿਸਟੈਂਸ ਤੋਂ ਬਿਨਾਂ ਮੁਸ਼ਕਿਲ ਹੈ। ਅਜਿਹੇ 'ਚ ਇਸਰੋ 'ਚ ਕੰਮ ਕਰਨ ਵਾਲੇ ਇੰਜਨੀਅਰਸ ਨੇ ਇਸ ਪੂਰੇ ਪ੍ਰੋਸੈਸ ਨੂੰ ਸਮਝਿਆ, ਥਿਓਰੀ ਨੂੰ ਸਟੱਡੀ ਕੀਤਾ ਤੇ ਇਸ ਨੂੰ ਬਣਾਉਣ 'ਚ ਕਾਰਗਰ ਹੋਏ।
ਇਸਰੋ ਨੇ ਫਿਰ ਇਕ ਵਾਰ ਇਹ ਸਾਬਿਤ ਕਰ ਦਿਖਾਇਆ ਕਿ ਸਾਡੀ ਸਪੇਸ ਏਜੰਸੀ ਨੇ ਨਾ ਸਿਰਫ ਰਾਕੇਟ ਸਾਇੰਸ 'ਚ ਮੁਹਾਰਤ ਹਾਸਲ ਕੀਤੀ ਹੈ ਕਿ ਬਲਕਿ ਕਿਸੇ ਵੀ ਹਾਲਾਤ 'ਚ ਉਹ ਦੇਸ਼ ਦੇ ਨਾਲ ਖੜੇ ਰਹਿਣ 'ਚ ਪੂਰੀ ਤਰ੍ਹਾਂ ਸਮਰੱਥ ਹਨ। ਇਸਰੋ ਨੇ ਇਸ ਟੈਕਨਾਲੋਜੀ ਨੂੰ ਟ੍ਰਾਂਸਫਰ ਕਰਨ ਲਈ ਕਈ ਇੰਡਸਟਰੀਜ਼ ਨੂੰ ਸੱਦਾ ਦਿੱਤਾ ਹੈ ਜਿਸ ਨਾਲ ਅਜਿਹੇ ਸਵਦੇਸ਼ੀ ਆਕਸੀਜਨ ਕੰਸਟ੍ਰੇਂਟਰ ਵੱਡੀ ਗਿਣਤੀ 'ਚ ਜਲਦੀ ਬਣਾਏ ਜਾ ਸਕਣ।