Coronavirus India: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਜੇ ਵੀ ਬਰਕਰਾਰ ਹੈ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਹੁਣ ਇਹ ਲਹਿਰ ਹੌਲੀ ਹੁੰਦੀ ਜਾ ਰਹੀ ਹੈ। ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਸਮੇਤ ਕਈ ਸੂਬਿਆਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਕਈ ਸੂਬਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੀ ਘੱਟ ਗਈ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਸੀ, ਪਰ ਹੁਣ ਉੱਥੇ ਨਵੇਂ ਕੇਸਾਂ ਦੀ ਗਿਣਤੀ 1000 ਰਹਿ ਗਈ ਹੈ। ਜਾਣੋ ਦੇਸ਼ ਦੇ ਕਿਹੜੇ-ਕਿਹੜੇ ਸੂਬਿਆਂ 'ਚ ਕੋਰੋਨਾ ਦੇ ਕੇਸ ਘੱਟ ਹੋਏ: ਕਿਹੜੇ-ਕਿਹੜੇ ਸੂਬਿਆਂ 'ਚ ਪੌਜ਼ੇਟਿਵਿਟੀ ਰੇਟ ਘੱਟ ਹੋਇਆ? (18 ਮਈ ਤੱਕ) ਨੋਟ- ਪੌਜ਼ੇਟਿਵਿਟੀ ਰੇਟ ਘੱਟ ਰਹੀ ਹੈ, ਮਤਲਬ ਉਨ੍ਹਾਂ ਸੂਬਿਆਂ 'ਚ ਨਵੇਂ ਕੋਰੋਨਾ ਮਾਮਲੇ ਘੱਟ ਰਹੇ ਹਨ।
ਮਹਾਰਾਸ਼ਟਰ - 22.4 ਫ਼ੀਸਦੀ ਤੋਂ ਘੱਟ ਕੇ 15.9 ਫ਼ੀਸਦੀਉੱਤਰ ਪ੍ਰਦੇਸ਼ - 14 ਫ਼ੀਸਦੀ ਤੋਂ ਘੱਟ ਕੇ 7 ਫ਼ੀਸਦੀਬਿਹਾਰ - 14.4 ਫ਼ੀਸਦੀ ਤੋਂ ਘੱਟ ਕੇ 7.4 ਫ਼ੀਸਦੀਦਿੱਲੀ - 25 ਫ਼ੀਸਦੀ ਤੋਂ ਘੱਟ ਕੇ 13.6 ਫ਼ੀਸਦੀਮੱਧ ਪ੍ਰਦੇਸ਼ - 24.2 ਫ਼ੀਸਦੀ ਤੋਂ ਘੱਟ ਕੇ 15.2 ਫ਼ੀਸਦੀਛੱਤੀਸਗੜ੍ਹ - 19 ਫ਼ੀਸਦੀ ਤੋਂ ਘੱਟ ਕੇ 11 ਫ਼ੀਸਦੀ
ਕਿਹੜੇ-ਕਿਹੜੇ ਸੂਬਿਆਂ 'ਚ ਪੌਜ਼ੇਟਿਵਿਟੀ ਰੇਟ ਵਧੀ? (18 ਮਈ ਤਕ)
ਤਾਮਿਲਨਾਡੂ - 22.4 ਫ਼ੀਸਦੀ ਤੋਂ ਵੱਧ ਕੇ 24.5 ਫ਼ੀਸਦੀ ਹੋ ਗਈਤ੍ਰਿਪੁਰਾ - 7.7 ਫ਼ੀਸਦੀ ਤੋਂ ਵੱਧ ਕੇ 10.9 ਫ਼ੀਸਦੀਸਿੱਕਮ - 24.8 ਫ਼ੀਸਦੀ ਤੋਂ ਵੱਧ ਕੇ 26.7 ਫ਼ੀਸਦੀਅਰੁਣਾਚਲ ਪ੍ਰਦੇਸ਼ - 16.7 ਫ਼ੀਸਦੀ ਤੋਂ ਵੱਧ ਕੇ 17.7 ਫ਼ੀਸਦੀਮਨੀਪੁਰ - 17.6 ਫ਼ੀਸਦੀ ਤੋਂ ਵੱਧ ਕੇ 19.6 ਫ਼ੀਸਦੀਮਿਜ਼ੋਰਮ - 5.8 ਫ਼ੀਸਦੀ ਤੋਂ ਵੱਧ ਕੇ 7.8 ਫ਼ੀਸਦੀ
ਸਿਰਫ਼ 8 ਸੂਬਿਆਂ 'ਚ 1 ਲੱਖ ਤੋਂ ਵੱਧ ਐਕਟਿਵ ਕੇਸ (18 ਮਈ)ਹੁਣ ਦੇਸ਼ ਦੇ ਸਿਰਫ਼ 8 ਸੂਬਿਆਂ 'ਚ 1 ਲੱਖ ਤੋਂ ਵੱਧ ਐਕਟਿਵ ਕੇਸ ਹਨ। ਇਹ ਸੂਬੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਹਨ।
ਉੱਤਰ ਪ੍ਰਦੇਸ਼ - 1 ਲੱਖ 49 ਹਜ਼ਾਰ 32ਮਹਾਰਾਸ਼ਟਰ - 4 ਲੱਖ 48 ਹਜ਼ਾਰਰਾਜਸਥਾਨ - 1 ਲੱਖ 76 ਹਜ਼ਾਰ 363ਕਰਨਾਟਕ - 6 ਲੱਖ 3 ਹਜ਼ਾਰ 660ਕੇਰਲ - 3 ਲੱਖ 62 ਹਜ਼ਾਰ 675ਤਾਮਿਲਨਾਡੂ - 2 ਲੱਖ 31 ਹਜ਼ਾਰ 596ਆਂਧਰਾ ਪ੍ਰਦੇਸ਼ - 2 ਲੱਖ 11 ਹਜ਼ਾਰ 554ਪੱਛਮੀ ਬੰਗਾਲ - 1 ਲੱਖ 31 ਹਜ਼ਾਰ 560