ਨਵੀਂ ਦਿੱਲੀ: ਭਾਰਤ 'ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਨਾਲੋਂ ਜ਼ਿਆਦਾ ਠੀਕ ਹੋਣ ਵਾਲੇ ਮਰੀਜ਼ ਹਨ। ਰਿਕਵਰੀ ਦੇ ਮਾਮਲੇ 'ਚ ਭਾਰਤ ਦੁਨੀਆ ਭਰ 'ਚ ਪਹਿਲੇ ਨੰਬਰ 'ਤੇ ਹੈ। ਪਿਛਲੇ 24 ਘੰਟਿਆਂ 'ਚ 86,961 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। 1,130 ਲੋਕਾਂ ਦੀ ਜਾਨ ਵੀ ਚਲੀ ਗਈ। ਦੋ ਸਤੰਬਰ ਤੋਂ ਲਗਾਤਾਰ ਦੇਸ਼ 'ਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ। ਚੰਗੀ ਖਬਰ ਇਹ ਹੈ ਕਿ 24 ਘੰਟਿਆਂ 'ਚ 93,356 ਮਰੀਜ਼ ਠੀਕ ਹੋਏ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 54 ਲੱਖ, 87 ਹਜ਼ਾਰ, 580 ਹੋ ਗਈ ਹੈ। ਇਨ੍ਹਾਂ 'ਚੋਂ 87,882 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸ ਦੀ ਗਿਣਤੀ 10 ਲੱਖ, 3 ਹਜ਼ਾਰ ਹੈ ਤੇ 43 ਲੱਖ, 96 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਭਾਰਤ 'ਚ ਐਕਟਿਵ ਕੇਸਾਂ ਦੀ ਗਿਣਤੀ 10 ਲੱਖ, 3 ਹਜ਼ਾਰ ਹੈ ਤੇ 43 ਲੱਖ, 96 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਦੀ ਤੁਲਨਾ 'ਚ ਸਿਹਤਮੰਦ ਹੋਏ ਲੋਕਾਂ ਦੀ ਸੰਖਿਆਂ ਕਰੀਬ ਚਾਰ ਗੁਣਾ ਜ਼ਿਆਦਾ ਹੈ।


ICMR ਮੁਤਾਬਕ 20 ਸਤੰਬਰ ਤਕ ਕੋਰੋਨਾ ਵਾਇਰਸ ਦੇ ਕੁੱਲ 6 ਕਰੋੜ 43 ਲੱਖ ਸੈਂਪਲ ਕੀਤੇ ਜਾ ਚੁੱਕੇ ਹਨ ਜਿਨ੍ਹਾਂ 'ਚ 7 ਲੱਖ ਸੈਂਪਲ ਦੀ ਟੈਸਟਿੰਗ ਕੱਲ੍ਹ ਕੀਤੀ ਗਈ।


ਮੌਤ ਦਰ 'ਚ ਗਿਰਾਵਟ:


ਰਾਹਤ ਦੀ ਗੱਲ ਹੈ ਕਿ ਮੌਤ ਦਰ ਤੇ ਐਕਟਿਵ ਕੇਸ ਰੇਟ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ 'ਚ ਗਿਰਾਵਟ ਤੋਂ ਬਾਅਦ 1.60% ਹੋ ਗਈ। ਇਸ ਤੋਂ ਇਲਾਵਾ ਐਕਟਿਵ ਕੇਸ ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਦਰ ਦੀ ਘਟ ਕੇ 19 ਫੀਸਦ ਹੋ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਯਾਨੀ ਠੀਕ ਹੋਣ ਦੀ ਦਰ 80 ਫੀਸਦ ਹੋ ਗਈ ਹੈ। ਭਾਰਤ 'ਚ ਰਿਕਵਰੀ ਰੇਟ ਲਗਾਤਾਰ ਵਧ ਰਿਹਾ ਹੈ।


ਦੇਸ਼ 'ਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਮਹਾਰਾਸ਼ਟਰ 'ਚ ਹੈ। ਮਹਾਰਾਸ਼ਟਰ 'ਚ ਦੋ ਲੱਖ ਤੋਂ ਜ਼ਿਆਦਾ ਪੀੜਤਾਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਤਾਮਿਲਨਾਡੂ, ਤੀਜੇ ਨੰਬਰ 'ਤੇ ਦਿੱਲੀ, ਚੌਥੇ ਨੰਬਰ 'ਤੇ ਗੁਜਰਾਤ ਤੇ ਪੰਜਵੇਂ ਨੰਬਰ 'ਤੇ ਪੱਛਮੀ ਬੰਗਾਲ ਹੈ। ਇਨ੍ਹਾਂ ਪੰਜ ਸੂਬਿਆਂ 'ਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਹਨ। ਐਕਟਿਵ ਕੇਸ ਮਾਮਲੇ 'ਚ ਦੁਨੀਆਂ 'ਚ ਭਾਰਤ ਦਾ ਦੂਜਾ ਸਥਾਨ ਹੈ। ਕੋਰੋਨਾ ਪੀੜਤਾਂ ਦੀ ਸੰਖਿਆਂ ਦੇ ਹਿਸਾਬ ਨਾਲ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ

ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ