ਨਵੀਂ ਦਿੱਲੀ: ਦੇਸ਼ 'ਚ ਸ਼ਨੀਵਾਰ ਕੋਰੋਨਾ ਦੇ 80,505 ਮਾਮਲੇ ਸਾਹਮਣੇ ਆਏ। ਇਸ ਦੌਰਾਨ 3,288 ਲੋਕਾਂ ਦੀ ਮੌਤ ਹੋਈ ਤੇ ਇਕ ਲੱਖ, 32 ਹਜ਼ਾਰ, 534 ਲੋਕ ਠੀਕ ਵੀ ਹੋਏ। ਜਦਕਿ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਲੋਕਾਂ ਦੀ ਸੰਖਿਆਂ 'ਚ 54,916 ਦੀ ਗਿਰਾਵਟ ਦੇਖੀ ਗਈ।


ਫਿਲਹਾਲ ਦੇਸ਼ 'ਚ 10.21 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਐਕਟਿਵ ਕੇਸਾਂ 'ਚ ਗਿਰਾਵਟ ਦਾ ਪਿਛਲੇ ਕੁਝ ਦਿਨਾਂ ਦਾ ਟ੍ਰੈਂਡ ਦੇਖੀਏ ਤਾਂ ਅੱਜ ਐਕਟਿਵ ਕੇਸਾਂ ਦਾ ਅੰਕੜਾ 10 ਲੱਖ ਤੋਂ ਵੀ ਘੱਟ ਰਹਿ ਜਾਵੇਗਾ।


ਦੇਸ਼ 'ਚ ਕੋਰੋਨਾ ਮਹਾਂਮਾਰੀ ਅੰਕੜੇ


ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ- 80,505
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ ਕੇਸ- 1.32 ਲੱਖ
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 3,288
ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ- 2.94 ਕਰੋੜ
ਹੁਣ ਤਕ ਠੀਕ ਹੋਏ- 2.80 ਕਰੋੜ
ਹੁਣ ਤਕ ਕੁੱਲ ਮੌਤਾਂ - 3.70 ਲੱਖ
ਐਕਟਿਵ ਕੇਸ- 10.21 ਲੱਖ


ਕੋਰੋਨਾ ਦੀ ਦੂਜੀ ਲਹਿਰ ਦੌਰਾਨ 724 ਡਾਕਟਰਾਂ ਦੀ ਮੌਤ


ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਹੁਣ ਤਕ 724 ਡਾਕਟਰਾਂ ਦੀ ਮੌਤ ਹੋਈ ਹੈ ਜਿਸ 'ਚੋਂ ਅੱਠ ਗਰਭਵਤੀ ਮਹਿਲਾ ਡਾਕਟਰ ਸ਼ਾਮਲ ਹਨ। ਆਈਐਮਏ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਕੋਰੋਨਾ ਲਹਿਰ 'ਚ 742 ਡਾਕਟਰਾਂ ਦਾੀ ਮੌਤ ਹੋਈ ਸੀ। ਆਈਐਮਏ ਮੁਤਾਬਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਬਿਹਾਰ, ਦਿੱਲੀ ਤੇ ਉੱਤਰ ਪ੍ਰਦੇਸ਼ 'ਚ ਹੋਈ।


ਇਹ ਵੀ ਪੜ੍ਹੋ#BoycottKareenaKhan: ਹੁਣ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਉਠੀ ਮੰਗ, ਜਾਣੋ ਕੀ ਹੈ ਪੂਰਾ ਮਾਮਲਾ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


ਆਈਐਮਏ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਤੇ ਪਿਛਲੇ ਸਾਲ ਨੂੰ ਮਿਲਾ ਕੇ ਹੁਣ ਤਕ ਦੇਸ਼ 'ਚ ਕੁੱਲ 1,466 ਡਾਕਟਰਾਂ ਦੀ ਮੌਤ ਹੋਈ ਹੈ। 2021 'ਚ ਹੁਣ ਤਕ 724 ਡਾਕਟਰਾਂ ਦੀ ਜਾਨ ਕੋਰੋਨਾ ਇਨਫੈਕਸ਼ਨ ਨਾਲ ਗਈ ਹੈ ਤੇ ਅਜੇ ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ।