ਮੁੰਬਈ: ਸ਼ਨੀਵਾਰ ਸਵੇਰ ਤੋਂ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਬਾਲੀਵੁੱਡ ਦੀ ਮਸ਼ਹੂਰ ਐਕਟਰਸ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਮੰਗ ਉੱਠ ਰਹੀ ਹੈ। ਦੱਸ ਦਈਏ ਕਿ ਸਾਈਟ 'ਤੇ ਸਵੇਰ ਤੋਂ #BoycottKareenaKhan ਟ੍ਰੈਂਡ ਕਰ ਰਿਹਾ ਹੈ। ਜਿਸ ਦਾ ਕਾਰਨ ਹਿੰਦੂ ਮਹਾਂਕਾਵਿ 'ਤੇ ਅਧਾਰਤ ਫ਼ਿਲਮ ਰਾਮਾਇਣ ਨੂੰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਹਾਲ ਹੀ 'ਚ ਖ਼ਬਰ ਆਈ ਸੀ ਕਿ ਫ਼ਿਲਮ 'ਚ ਸੀਤਾ ਦੀ ਭੂਮਿਕਾ ਕਰੀਨਾ ਨੂੰ ਆਫਰ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਸੀ ਕਿ ਕਰੀਨਾ ਕਪੂਰ ਨੇ ਸੀਤਾ ਦੀ ਭੂਮਿਕਾ ਨਿਭਾਉਣ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਹੈ।


ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਪਭੋਗਤਾ ਬਹੁਤ ਨਾਰਾਜ਼ ਹੋ ਗਏ ਅਤੇ ਉਹ ਇਸ ਖ਼ਬਰ ਦੇ ਸਕਰੀਨਸ਼ਾਟ ਸ਼ੇਅਰ ਕਰਕੇ ਕਰੀਨਾ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਯੂਜ਼ਰਸ ਕੁਮੈਂਟ ਕਰ ਰਹੇ ਹਨ ਕਿ ਕਰੀਨਾ ਨੂੰ ਹੁਣ ਸੀਤਾ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਹੈ।



ਉਂਝ ਦੱਸ ਦਈਏ ਕਿ ਰਿਪੋਰਟ ਮੁਤਾਬਕ ਫ਼ਿਲਮ ਦੇ ਲੇਖਕ ਕੇਵੀ ਵਿਜੇਂਦਰ ਪ੍ਰਸਾਦ ਨੇ ਇਨ੍ਹਾਂ ਰਿਪੋਰਟਾਂ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਖ਼ਬਰ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਸੀ ਕਿ ਕਰੀਨਾ ਨੂੰ ਫ਼ਿਲਮ ਆਫਰ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਸੀ ਕਿ ਕਰੀਨਾ ਇਸ ਫਿਲਮ ਲਈ ਪ੍ਰਫੈਕਟ ਨਹੀਂ ਹੈ, ਇਸ ਲਈ ਇਹ ਖ਼ਬਰ ਝੂਠੀ ਹੈ।


ਖੈਰ ਖ਼ਬਰ ਤਾਂ ਇਹ ਹੈ ਕਿ ਇਸ ਫਿਲਮ ਵਿਚ ਰਣਵੀਰ ਸਿੰਘ ਨੂੰ ਰਾਵਣ ਦੇ ਕਿਰਦਾਰ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।


ਕਰੀਨਾ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫਿਲਮ ਲਾਲ ਸਿੰਘ ਚੱਢਾ ਵਿੱਚ ਨਜ਼ਰ ਆਵੇਗੀ। ਜਿਸ ਵਿੱਚ ਉਸ ਦੇ ਨਾਲ ਆਮਿਰ ਖ਼ਾਨ ਮੁੱਖ ਭੂਮਿਕਾ ਵਿੱਚ ਹਨ। ਕਰੀਨਾ ਨੇ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਲੌਕਡਾਊਨ ਦੌਰਾਨ ਕੀਤੀ ਸੀ।


ਇਹ ਵੀ ਪੜ੍ਹੋ: Farmers Protest: ਹੋਰ ਤੇਜ਼ ਹੋਵੇਗਾ ਕਿਸਾਨ ਅੰਦੋਲਨ, 26 ਜੂਨ ਨੂੰ ਕਰਨਗੇ ਰਾਜ ਭਵਨਾਂ ਦਾ ਘਿਰਾਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904