ਨਵੀਂ ਦਿੱਲੀ: ਦੇਸ਼ 'ਚ ਪਿਛਲੇ 24 ਘੰਟੇ 'ਚ ਕੋਰੋਨਾ ਵਾਇਰਸ ਦੇ 40,715 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਲਗਾਤਾਰ ਵਧ ਰਹੇ ਮਾਮਲਿਆਂ 'ਤੇ ਹੁਣ ਥੋੜ੍ਹੀ ਬਰੇਕ ਲੱਗੀ ਹੈ। ਇਸ ਤੋਂ ਪਹਿਲਾਂ 40 ਹਜ਼ਾਰ ਤੋਂ ਘੱਟ ਮਾਮਲੇ 19 ਮਾਰਚ ਨੂੰ ਸਾਹਮਣੇ ਆਏ ਸਨ। ਦੇਸ਼ 'ਚ ਬੀਤੇ ਦਿਨੀਂ 199 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹਾਲਾਂਕਿ ਬੀਤੇ ਦਿਨੀਂ 29,785 ਲੋਕ ਠੀਕ ਵੀ ਹੋਏ ਹਨ।

ਜਾਣੋ ਅੱਜ ਕੀ ਸਥਿਤੀ ਹੈ :

ਕੁੱਲ ਕੇਸ: 1 ਕਰੋੜ 16 ਲੱਖ 86 ਹਜ਼ਾਰ 796ਕੁੱਲ ਡਿਸਚਾਰਜ: 1 ਕਰੋੜ 11 ਲੱਖ 81 ਹਜ਼ਾਰ 253ਕੁੱਲ ਐਕਟਿਵ ਕੇਸ: 3 ਲੱਖ 45 ਹਜ਼ਾਰ 377ਕੁੱਲ ਮੌਤਾਂ: 1 ਲੱਖ 60 ਹਜ਼ਾਰ 166

ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ 'ਚ ਹੁਣ ਤਕ ਕੋਰੋਨਾ ਟੀਕੇ ਦੀਆਂ 4 ਕਰੋੜ 84 ਲੱਖ 94 ਹਜ਼ਾਰ 594 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮਤਲਬ ਆਈਸੀਐਮਆਰ ਨੇ ਦੱਸਿਆ ਹੈ ਕਿ 22 ਮਾਰਚ 2021 ਤਕ ਦੇਸ਼ ਭਰ 'ਚ ਕੋਰੋਨਾ ਦੇ 23 ਕਰੋੜ 54 ਲੱਖ 13 ਹਜ਼ਾਰ 233 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਬੀਤੇ ਦਿਨੀਂ ਸੋਮਵਾਰ ਨੂੰ ਪੂਰੇ ਦੇਸ਼ 'ਚ 9 ਲੱਖ 67 ਹਜ਼ਾਰ 459 ਸੈਂਪਲਾਂ ਦੀ ਜਾਂਚ ਕੀਤੀ ਗਈ।

ਦਿੱਲੀ 'ਚ ਲਗਾਤਾਰ ਤੀਜੇ ਦਿਨ 800 ਤੋਂ ਵੱਧ ਨਵੇਂ ਕੇਸ ਮਿਲੇਰਾਜਧਾਨੀ ਦਿੱਲੀ 'ਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ 800 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 7 ਹੋਰ ਮਰੀਜ਼ਾਂ ਦੀ ਕੋਰੋਨਾ ਲਾਗ ਕਾਰਨ ਮੌਤ ਹੋ ਗਈ, ਜੋ 4 ਫ਼ਰਵਰੀ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਹੈ।

ਦਿੱਲੀ 'ਚ ਇਸ ਸਮੇਂ 3934 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਇਕ ਦਿਨ ਪਹਿਲਾਂ 3618 ਸੀ। ਉੱਥੀ ਹੀ ਲਗਾਤਾਰ ਤੀਜੇ ਦਿਨ ਲਾਗ ਦੀ ਦਰ 1 ਪ੍ਰਤੀਸ਼ਤ ਰਹੀ।

ਲਾਗ ਦੇ 888 ਨਵੇਂ ਮਾਮਲੇ ਪਿਛਲੇ ਤਿੰਨ ਮਹੀਨਿਆਂ 'ਚ ਸਭ ਤੋਂ ਵੱਧ ਹਨ। ਦਿੱਲੀ 'ਚ ਹੁਣ ਤਕ 6,48,872 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੀ ਹੈ, ਜਦਕਿ ਇਨ੍ਹਾਂ 'ਚੋਂ 6.33 ਲੱਖ ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਹਨ।

ਪੰਜ ਸੂਬਿਆਂ 'ਚ ਲਾਗ ਦੇ ਮਾਮਲੇ ਵੱਧ ਰਹੇ ਹਨਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਅਤੇ ਨਵੇਂ ਮਾਮਲਿਆਂ 'ਚ ਇਨ੍ਹਾਂ ਸੂਬਿਆਂ ਦੀ ਭਾਗੀਦਾਰੀ 80.5 ਫ਼ੀਸਦੀ ਹੈ।