ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਵਧਣਾ ਲਗਾਤਾਰ ਜਾਰੀ ਹੈ। ਦੇਸ਼ 'ਚ ਰੋਜ਼ਾਨਾ ਅਮਰੀਕਾ-ਬ੍ਰਾਜ਼ੀਲ ਤੋਂ ਵੀ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 69,878 ਨਵੇਂ ਮਰੀਜ਼ ਸਾਹਮਣੇ ਆਏ ਅਤੇ 945 ਲੋਕਾਂ ਦੀ ਮੌਤ ਹੋ ਗਈ। ਇਹ ਕੋਰੋਨਾ ਸੰਖਿਆ ਦੁਨੀਆਂ 'ਚ ਇਕ ਦਿਨ 'ਚ ਆਏ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਸੰਖਿਆ ਹੈ।


ਅਮਰੀਕਾ ਤੇ ਬ੍ਰਾਜ਼ੀਲ 'ਚ ਬੀਤੇ ਦਿਨ ਕ੍ਰਮਵਾਰ 50,421 ਅਤੇ 31,391 ਨਵੇਂ ਮਾਮਲੇ ਆਏ ਹਨ। ਇਸ ਤੋਂ ਪਹਿਲਾਂ ਭਾਰਤ 'ਚ 19 ਅਗਸਤ ਨੂੰ ਰਿਕਾਰਡ 69,652 ਕੋਰੋਨਾ ਮਾਮਲੇ ਦਰਜ ਕੀਤੇ ਗਏ ਸਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਦੇਸ਼ 'ਚ ਹੁਣ ਤਕ 29 ਲੱਖ, 75 ਹਜ਼ਾਰ, 701 ਲੋਕ ਕੋਰੋਨਾ ਤੋਂ ਇਨਫੈਕਟਡ ਹੋ ਚੁੱਕੇ ਹਨ।


ਦਿੱਲੀ 'ਚ ਫੜਿਆ ਗਿਆ ISIS ਦਾ ਅੱਤਵਾਦੀ, ਨਾਮੀ ਹਸਤੀ ਸੀ ਨਿਸ਼ਾਨੇ 'ਤੇ


ਮਹੇਸ਼ ਭੱਟ ਨਾਲ ਰਿਸ਼ਤੇ ਨੂੰ ਲੈਕੇ ਕਈ ਵਾਰ ਟ੍ਰੋਲ ਹੋਈ ਰੀਆ ਚਕ੍ਰਵਰਤੀ, ਇੰਟਰਵਿਊ 'ਚ ਕੀਤਾ ਸੀ ਸਬੰਧਾਂ ਦਾ ਖੁਲਾਸਾ


ਇਨ੍ਹਾਂ 'ਚ 55,794 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆ 6 ਲੱਖ, 97 ਹਜ਼ਾਰ ਹੋ ਗਈ ਅਤੇ 22 ਲੱਖ, 22 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਮਾਮਲਿਆਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਸੰਖਿਆਂ ਕਰੀਬ ਤਿੰਨ ਗੁਣਾ ਜ਼ਿਆਦਾ ਹੈ।


ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ